ਤਲਵਾੜਾ, 6 ਮਈ (ਐਚ. ਐਸ. ਮਿੱਠੂ)- ਸਰਵੇ ਭਵੰਤੁ ਸੁਖਿਨ ਸੋਸਾਇਟੀ (ਐਸ.ਬੀ.ਐਸ.ਐਸ.) ਵਲੋਂ ਮਹਾਰਾਣਾ ਪ੍ਰਤਾਪ ਜੀ ਦੀ ਜਯੰਤੀ ਦੇ ਸੰਬੰਧ ਵਿਚ 9 ਮਈ ਨੂੰ ਅਮਰੋਹ ਵਿਖੇ 19ਵਾਂ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਬੰਧਕ ਵਿਨੇ ਡੋਗਰਾ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਇੱਕ ਬੂੰਦ ਖ਼ੂਨ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ | ਇਹ ਕੈਂਪ ਪ੍ਰੀਤ ਪੈਟਰੋਲ ਪੰਪ 'ਤੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲੱਗੇਗਾ | ਇਸ ਕੈਂਪ ਦੇ ਮੁੱਖ ਮਹਿਮਾਨ ਅਰੁਣ ਡੋਗਰਾ ਸਾਬਕਾ ਵਿਧਾਇਕ ਦਸੂਹਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ | ਉਨ੍ਹਾਂ ਲੋਕਾਂ ਨੂੰ ਇਸ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਲਈ ਅਪੀਲ ਕੀਤੀ ਹੈ ਤਾਂ ਜੋ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ |