29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਤੰਦਰੁਸਤੀ ਦੇਣ ਵਾਲਾ ਸਿਵਲ ਹਸਪਤਾਲ ਖੁਦ ਵੰਡ ਰਿਹਾ ਬਿਮਾਰੀਆਂ-ਧੀਮਾਨ

Ad Position 21
No active advertisement
ਅਜੀਤ ਡੈਸਕ 08-05-2026
ਹੁਸ਼ਿਆਰਪੁਰ, 7 ਮਈ (ਹਰਪ੍ਰੀਤ ਕੌਰ)-ਸਥਾਨਕ ਸਿਵਲ ਹਸਪਤਾਲ ਦੇ ਚੌਗਿਰਦੇ 'ਚ ਗੰਦੇ ਪਾਣੀੇ ਦੇ ਲੱਗੇ ਛੱਪੜ ਤੇ ਫ਼ੈਲੀਆਂ ਝਾੜੀਆਂ ਕਾਰਨ ਪੈਦਾ ਹੋ ਰਹੇ ਮੱਖੀਆਂ ਮੱਛਰਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਮਰੀਜ਼ਾਂ ਨੂੰ ਤੰਦਰੁਸਤੀ ਦੇਣ ਵਾਲਾ ਹਸਪਤਾਲ ਖੁਦ ਹੀ ਬਿਮਾਰੀਆਂ ਵੰਡ ਰਿਹਾ ਹੈ | ਧੀਮਾਨ ਨੇ ਕਿਹਾ ਹਸਪਤਾਲ ਦੀ ਲਾਰਵਾ ਲੱਭਣ ਵਾਲੀ ਟੀਮ ਲੋਕਾਂ ਨੂੰ ਤਾਂ ਘਰ-ਘਰ ਜਾ ਕੇ ਜੁਰਮਾਨੇ ਕਰ ਰਹੀ ਹੈ ਤੇ ਅਪਣੇ ਹਸਪਤਾਲ ਅੰਦਰ ਪੱਖਪਾਤ ਕਰਕੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹਸਪਤਾਲ ਦਾ ਚੌਗਿਰਦਾ ਤਾਂ ਸਫਾਈ ਤੇ ਸੁੰਦਰਤਾ ਦੀ ਇਕ ਮਿਸਾਲ ਹੋਣਾ ਚਾਹੀਦਾ ਹੈ | ਧੀਮਾਨ ਨੇ ਕਿਹਾ ਕਿ ਹਸਪਤਾਲ ਅੰਦਰ ਬਣ ਰਹੀ ਇਮਾਰਤ ਵੀ ਸਾਰੇ ਨਿਯਮਾਂ ਨੂੰ ਤਾਕ ਉਤੇ ਰੱਖ ਕੇ ਬਣਾਈ ਜਾ ਰਹੀ ਹੈ | ਕੋਈ ਪ੍ਰੋਜੈਕਟ ਬਣਨ ਤੋਂ ਪਹਿਲਾਂ ਉਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਾ ਨਕਸ਼ਾ, ਕੁੱਲ ਲਾਗਤ, ਬਿਲਡਿੰਗ ਦਾ ਆਧਾਰ ਅਤੇ ਕੰਮ ਕਦੋਂ ਸ਼ੁਰੂ ਹੋਇਆ ਤੇ ਕਦੋਂ ਖਤਮ ਹੋਵੇਗਾ, ਸੰਬੰਧੀ ਸਾਰੀ ਜਾਣਕਾਰੀ ਦੇਣ ਵਾਲਾ ਸੂਚਨਾ ਬੋਰਡ ਲੱਗਣਾ ਜ਼ਰੂਰੀ ਹੈ ਪਰ ਅਜਿਹਾ ਕੁੱਝ ਨਹੀਂ ਹੈ | ਧੀਮਾਨ ਨੇ ਦੱਸਿਆ ਕਿ ਇਸ ਸਬੰਧ ਵਿਚ ਪੰਜਾਬ ਰਾਜ ਮਨੁੱਖੀ ਅਧਿਕਾਰੀ ਕਮਿਸ਼ਨ ਨੂੰ ਵੀ ਲਿਖਿਆ ਜਾ ਚੁੱਕਾ ਹੈ |
Ad Position 22
No active advertisement
ਪਿਛਲੀ ਖ਼ਬਰ ਨਰਸਿੰਗ ਕਾਲਜ ਕੰਧਾਲਾ ਜੱਟਾਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਚੌਧਰੀ ਗੁਰਦੀਪ ਚੰਦ ਜ਼ਿਲ੍ਹਾ ਕਾਂਗਰਸ ਦੇ ਐੱਸ.ਸੀ. ਵਿਭਾਗ ਦੇ ਉਪ ਚੇਅਰਮੈਨ ਨਿਯੁਕਤ
Ad Position 24