29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗੜ੍ਹਸ਼ੰਕਰ ਦੀਆਂ ਮੰਡੀਆਂ 'ਚ ਲਿਫ਼ਟਿੰਗ ਨਾ ਹੋਣ ਕਾਰਨ ਲੱਗੇ ਬੋਰੀਆਂ ਦੇ ਅੰਬਾਰ, ਆੜ੍ਹਤੀ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 08-05-2026
ਗੜ੍ਹਸ਼ੰਕਰ, 7 ਮਈ (ਧਾਲੀਵਾਲ)-ਮਾਰਕੀਟ ਕਮੇਟੀ ਗੜ੍ਹਸ਼ੰਕਰ ਅਧੀਨ ਆਉਂਦੀਆਂ ਮੰਡੀਆਂ 'ਚ ਖ਼ਰੀਦ ਹੋ ਚੁੱਕੀ ਕਣਕ ਦੀਆਂ ਬੋਰੀਆਂ ਦੀ ਲਿਫ਼ਟਿੰਗ ਨਾਲ ਹੋਣ ਕਾਰਨ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਕਈ ਆੜ੍ਹਤੀਆਂ ਨੇ ਦੱਬੀ ਜ਼ੁਬਾਨ 'ਚ ਕਿਹਾ ਕਿ ਚਹੇਤਿਆਂ ਨੂੰ ਲਿਫ਼ਟਿੰਗ ਦਾ ਕੰਮ ਦੇਣ ਕਾਰਨ ਉਹ ਮਨਮਾਨੀ ਕਰ ਰਹੇ ਹਨ ਜਿਸ ਦਾ ਖ਼ਮਿਆਜ਼ਾ ਆੜ੍ਹਤੀਆਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਵੇਲੇ ਦਾਣਾ ਮੰਡੀ ਗੜ੍ਹਸ਼ੰਕਰ, ਪਨਾਮ, ਰੋਡ ਮਜਾਰਾ ਤੇ ਹੋਰ ਮੰਡੀਆਂ 'ਚ ਖ਼ਰੀਦ ਹੋ ਚੁੱਕੀ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਮਿਲ ਰਹੇ ਹਨ | ਖ਼ਰੀਦੀ ਹੋਈ 80 ਫ਼ੀਸਦੀ ਦੇ ਕਰੀਬ ਕਣਕ ਖੁੱਲੇ੍ਹ ਅਸਮਾਨ ਹੇਠ ਪਈ ਹੈ | ਐਤਵਾਰ ਅਤੇ ਸੋਮਵਾਰ ਮੌਸਮ ਖ਼ਰਾਬ ਹੋਣ ਭਾਵ ਬਾਰਿਸ਼ ਹੋਣ ਕਾਰਨ ਨੀਲੇ ਆਸਮਾਨ ਹੇਠ ਪਈ ਕਣਕ ਪ੍ਰਭਾਵਿਤ ਹੋਈ ਹੈ | ਅਜਿਹੇ ਹੀ ਹਾਲਾਤ ਆਉਣ ਵਾਲੇ ਦਿਨਾਂ 'ਚ ਬਣੇ ਹੋਏ ਹਨ | ਕਣਕ ਦੀ ਲਿਫ਼ਟਿੰਗ ਇਕ ਤਰ੍ਹਾਂ ਨਾਲ ਠੱਪ ਹੋਣ ਕਾਰਨ ਮੰਡੀਆਂ 'ਚ ਨਵੀਂ ਆ ਰਹੀ ਕਣਕ ਨੂੰ ਰੱਖਣ ਲਈ ਥਾਂ ਨਹੀਂ ਮਿਲ ਰਹੀ | ਇਨ੍ਹਾਂ ਹਾਲਤਾਂ ਕਾਰਨ ਆੜ੍ਹਤੀਆਂ ਦੀ ਜਾਨ ਕੁੜਿੱਕੀ 'ਚ ਆਈ ਹੋਈ ਹੈ | ਜਦੋਂ ਤੱਕ ਖ਼ਰੀਦੀ ਹੋਣ ਕਣਕ ਗੁਦਾਮ ਤੱਕ ਨਹੀਂ ਪਹੁੰਚਦੀ, ਉਦੋਂ ਤੱਕ ਕਣਕ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਆੜ੍ਹਤੀਆਂ ਨੂੰ ਹੀ ਨਿਭਾਉਣੀ ਪੈ ਰਹੀ ਹੈ | ਆੜ੍ਹਤੀਆਂ ਵਲੋਂ ਲਗਾਤਾਰ ਸੰਬੰਧਿਤ ਖ਼ਰੀਦ ਏਜੰਸੀਆਂ ਪਾਸ ਲਿਫ਼ਟਿੰਗ ਦਾ ਮੁੱਦਾ ਰੱਖੇ ਜਾਣ ਦੇ ਬਾਵਜੂਦ ਹਾਲਤਾਂ 'ਚ ਕੋਈ ਵੀ ਸੁਧਾਰ ਨਜ਼ਰ ਨਹੀਂ ਆ ਰਿਹਾ |
Ad Position 22
No active advertisement
ਪਿਛਲੀ ਖ਼ਬਰ ਦੁਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਸਰਕਾਰ ਨੂੰ ਚਿਤਾਵਨੀ ਅਗਲੀ ਖ਼ਬਰ ਸਿਲਵਰ ਓਕ ਸਕੂਲ ਦੀ ਖਿਡਾਰਨ ਗਗਨਪ੍ਰੀਤ ਕੌਰ ਨੇ ਭਾਰਤੀ ਪਰੰਪਰਿਕ ਖੇਡ ਮਹਾਂ ਉਤਸਵ 2026 'ਚ ਜਿੱਤਿਆ ਸੋਨ ਤਗਮਾ
Ad Position 24