30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬੇਲੋੜੀਆਂ ਡਿਊਟੀਆਂ ਕਾਰਨ ਅਧਿਆਪਕ ਹੋ ਰਹੇ ਨੇ ਮਾਨਸਿਕ ਪ੍ਰੇਸ਼ਾਨ-ਜੀ. ਟੀ. ਯੂ.

Ad Position 21
No active advertisement
ਅਜੀਤ ਡੈਸਕ 09-05-2026

ਹੁਸ਼ਿਆਰਪੁਰ, 8 ਮਈ (ਬਲਜਿੰਦਰਪਾਲ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਿ੍ਤਪਾਲ ਸਿੰਘ ਚੌਟਾਲਾ ਤੇ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਮੀਟਿੰਗ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਜਨਗਣਨਾ ਤੇ ਡਰੱਗ ਜਨਗਣਨਾ 'ਚ ਬੇਲੋੜੀਆਂ ਡਿਊਟੀਆਂ ਲਗਾਈਆਂ ਹਨ, ਜਿਸ ਨਾਲ ਲਗਪਗ ਸਾਰੇ ਸਕੂਲ ਖਾਲੀ ਹੋ ਗਏ ਹਨ, ਜਿਸ ਨਾਲ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਅਧਿਆਪਕ ਬੇਲੋੜੀਆਂ ਡਿਊਟੀਆਂ ਦੇ ਬੋਝ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੇ ਡਿਊਟੀ ਲਗਾਉਣ ਦਾ ਕੋਈ ਵੀ ਮਾਪਦੰਡ ਸਹੀ ਨਹੀਂ ਰੱਖਿਆ ਹੈ, ਪਤੀ ਪਤਨੀ ਦੋਨਾਂ ਦੀ ਡਿਊਟੀ ਲਗਾਈ ਗਈ ਹੈ, ਕੁੱਝ ਅਧਿਆਪਕਾਂ ਦੀ ਡਬਲ ਡਿਊਟੀ ਲਗਾਈ ਗਈ ਹੈ, ਜੋ ਕਿ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਦੇ ਵੱਡੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ ਸਕੂਲ ਡਿਊਟੀਆਂ ਕਾਰਨ ਖਾਲੀ ਹੋ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਕਪਲ ਕੇਸ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਏ ਅਤੇ ਡਬਲ ਡਿਊਟੀ ਨੂੰ ਕੱਟਿਆ ਜਾਵੇ, ਡਿਊਟੀਆਂ ਨੂੰ ਤਰਕ ਸੰਗਤ ਕੀਤਾ ਜਾਵੇ ਅਤੇ ਹੋਰ ਮਹਿਕਮਿਆਂ ਵਿਚੋਂ ਵੀ ਮੁਲਾਜ਼ਮ ਲਏ ਜਾਣ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ | ਇਸ ਮੌਕੇ ਅਮਰ ਸਿੰਘ, ਰਜਤ ਮਹਾਜਨ, ਵਰਿੰਦਰ ਵਿੱਕੀ, ਸਤੀਸ਼ ਕੁਮਾਰ, ਪਿ੍ੰਸ ਗੜ੍ਹਦੀਵਾਲ, ਵਿਕਾਸ ਸ਼ਰਮਾ, ਦਵਿੰਦਰ ਹੁਸ਼ਿਆਰਪੁਰ, ਸੰਜੀਵ ਧੂਤ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਰਦਮਸ਼ੁਮਾਰੀ ਲਈ ਤਿੰਨ ਰੋਜ਼ਾ ਟਰੇਨਿੰਗ ਸਫਲਤਾਪੂਰਵਕ ਸੰਪੰਨ ਅਗਲੀ ਖ਼ਬਰ ਅਮਿਤ ਸ਼ਾਹ ਦੇ ਨਾਂਅ 'ਤੇ 'ਆਪ' ਸੰਸਦ ਮੈਂਬਰ ਡਾ. ਰਾਜ ਨੂੰ ਆਇਆ ਫ਼ੋਨ, ਪੁਲਿਸ ਜਾਂਚ 'ਚ ਜੁਟੀ
Ad Position 24