ਪੱਸੀ ਕੰਢੀ, 8 ਮਈ (ਜਗਤਾਰ ਸਿੰਘ ਰਜਪਾਲਮਾ)- ਡਾਕਟਰ ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ (ਰਜਿ.) ਗੜ੍ਹਦੀਵਾਲਾ ਦੀ ਇਕ ਮੀਟਿੰਗ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ ਵਿਚ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਦੱਸਿਆ ਕਿ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕੰਢੀ ਖੇਤਰ ਦੇ ਪਿੰਡ ਕਟੌਹੜ ਦੇ ਆਂਗਣਵਾੜੀ ਸੈਂਟਰ ਵਿਖੇ ਮਨਹੋਤਾ ਬਲੱਡ ਸੁਸਾਇਟੀ ਦੇ ਮੁੱਖ ਸੇਵਾਦਾਰ ਰੋਮੀ ਮਨਹੋਤਾ, ਸੰਜੂ ਅਤੇ ਬੱਬਲੂ ਸਰਪੰਚ ਦੇ ਸਹਿਯੋਗ ਨਾਲ ਇਕ ਫ਼ਰੀ ਮੈਡੀਕਲ ਕੈਂਪ 10 ਮਈ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੋਂ 4 :30 ਵਜੇ ਤੱਕ ਲਗਾਇਆ ਜਾ ਰਿਹਾ ਹੈ | ਇਸ ਮੌਕੇ ਡਾਕਟਰ ਪ੍ਰਭਜੋਤ ਕੌਰ ਵਲੋਂ ਨੱਕ, ਗਲੇ ਅਤੇ ਕੰਨਾਂ ਦੇ ਮਰੀਜ਼ਾਂ, ਡਾ. ਅਮਨਦੀਪ ਸਿੰਘ ਨਾਗਰਾ ਵਲੋਂ ਦੰਦਾਂ ਦਾ ਚੈੱਕਅਪ ਅਤੇ ਡਾਕਟਰ ਉਮੇਸ਼ ਵਲੋਂ ਜਨਰਲ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ | ਜਿਸ ਦੌਰਾਨ ਸ਼ੂਗਰ, ਬੀ.ਪੀ. ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਮੌਕੇ ਡਾ. ਹਰਦਿੰਦਰ ਦੀਪਕ ਤੇ ਪ੍ਰਭਜੋਤ ਸਿੰਘ ਵਲੋਂ ਬਾਡੀ ਕੰਪੋਜੀਸ਼ਨ ਮੀਟਰ ਰਾਹੀਂ ਮਰੀਜ਼ਾਂ ਦੀ ਬਾਡੀ ਦਾ ਮੁਫ਼ਤ ਚੈੱਕਅਪ ਕੀਤਾ ਜਾਵੇਗਾ | ਉਨ੍ਹਾਂ ਕੰਢੀ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾਵੇ | ਇਸ ਮੌਕੇ ਸਮੂਹ ਸੁਸਾਇਟੀ ਤੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |