29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅੱਜ ਮਹਾਰਾਣਾ ਪ੍ਰਤਾਪ ਜੈਅੰਤੀ ਮੌਕੇ ਦਿੱਤਾ ਜਾਵੇਗਾ ਸ਼ਾਨ ਏ ਰਾਜਪੂਤ ਰਤਨ ਐਵਾਰਡ

Ad Position 21
No active advertisement
ਅਜੀਤ ਡੈਸਕ 09-05-2026
ਨੰਗਲ ਬਿਹਾਲਾਂ, 8 ਮਈ (ਵਿਨੋਦ ਮਹਾਜਨ)-ਮਹਾਰਾਣਾ ਪ੍ਰਤਾਪ ਵਿਕਾਸ ਮੰਚ ਨੰਗਲ ਬਿਹਾਲਾਂ ਵਲੋਂ ਪ੍ਰਧਾਨ ਦੀਪੂ ਠਾਕੁਰ ਦੀ ਅਗਵਾਈ ਹੇਠ 9 ਮਈ ਨੂੰ ਮਹਾਰਾਣਾ ਪ੍ਰਤਾਪ ਜੈਅੰਤੀ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ | ਡੋਗਰਾ ਪੈਰਾ ਮੈਡੀਕਲ ਫਾਊਾਡੇਸ਼ਨ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਹਾਰਾਣਾ ਪ੍ਰਤਾਪ ਚੌਕ ਨੰਗਲ ਬਿਹਾਲਾਂ ਵਿਖੇ ਸ਼ਾਮ 4 ਵਜੇ ਕਰਵਾਏ ਜਾ ਰਹੇ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡਾ. ਰਜੇਸ਼ ਡੋਗਰਾ ਨੇ ਦੱਸਿਆ ਕਿ ਰਾਜਪੂਤ ਬਰਾਦਰੀ ਦੀ ਵੱਡੀ ਹਾਜ਼ਰੀ 'ਚ ਸੱਚੇ ਰਾਹ 'ਤੇ ਚੱਲਦਿਆਂ ਨੇਕ ਕੰਮਾਂ ਸਦਕਾ ਸਮਾਜ ਦੀ ਸੇਵਾ ਕਰਨ ਵਾਲੇ ਵਿਅਕਤੀਆਂ ਲਈ ਪਹਿਲੇ ਸਲਾਨਾ 'ਸ਼ਾਨ ਏ ਰਾਜਪੂਤ ਰਤਨ ਐਵਾਰਡ' ਦੀ ਸ਼ੁਰੂਆਤ ਮਹਾਰਾਣਾ ਪ੍ਰਤਾਪ ਵਿਕਾਸ ਮੰਚ ਨੰਗਲ ਬਿਹਾਲਾਂ ਵਲੋਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਐਵਾਰਡ ਇਲਾਕੇ ਦੀ ਉਸ ਸ਼ਖ਼ਸੀਅਤ ਨੂੰ ਭੇਟ ਕੀਤਾ ਜਾਵੇਗਾ, ਜਿਨ੍ਹਾਂ ਵਲੋਂ ਸਮੁੱਚੇ ਸਮਾਜ ਨੂੰ ਸੇਧ ਦਿੰਦਿਆਂ ਵੱਡਾ ਯੋਗਦਾਨ ਪਾਇਆ ਗਿਆ ਹੋਵੇ | ਇਸ ਮੌਕੇ ਮਹਾਰਾਣਾ ਪ੍ਰਤਾਪ ਵਿਕਾਸ ਮੰਚ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੇਰਾ ਵਲੋਂ ਡੀ. ਸੀ. ਹੁਸ਼ਿਆਰਪੁਰ ਦਾ ਧੰਨਵਾਦ ਅਗਲੀ ਖ਼ਬਰ ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀ ਨੇ ਜ਼ਿਲ੍ਹੇ 'ਚ ਹਾਸਿਲ ਕੀਤਾ ਪਹਿਲਾ ਸਥਾਨ
Ad Position 24