ਦਸੂਹਾ, 8 ਮਈ (ਭੁੱਲਰ)-ਆਮ ਆਦਮੀ ਪਾਰਟੀ ਦੇ ਐਨ. ਆਰ. ਆਈ. ਵਿੰਗ ਆਸਟੇ੍ਰਲੀਆ ਦੇ ਪੀ. ਏ. ਸੀ. ਮੈਂਬਰ ਸੰਦੀਪ ਸਿੰਘ ਸੈਂਡੀ ਵਲੋਂ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਪ੍ਰਮਾਤਮਾ ਦੇ ਸ਼ੁਕਰਾਨੇ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਦੇ ਕਥਾਵਾਚਕ ਗਿਆਨੀ ਸਰਤਾਜ ਸਿੰਘ ਬਸਰਾਵਾਂ ਵਲੋਂ ਗੁਰਮਤਿ ਵਿਚਾਰਾਂ ਕਰਵਾਈਆਂ ਜਦਕਿ ਹਜ਼ੂਰੀ ਰਾਗੀ ਭਾਈ ਬਲਵੀਰ ਸਿੰਘ, ਭਾਈ ਮੰਗਲ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਹਰਮਨ ਸਿੰਘ ਖੁਣ-ਖੁਣ ਕਲਾ ਦੇ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਮੌਕੇ ਹੈੱਡ ਮਾਸਟਰ ਇਕਬਾਲ ਸਿੰਘ ਜੰਡੌਰ ਦੀ ਸਿਹਤਯਾਬੀ ਸੰਬੰਧੀ ਅਰਦਾਸ ਕੀਤੀ ਗਈ | ਇਸ ਮੌਕੇ ਹਰਮੀਤ ਸਿੰਘ ਅÏਲਖ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ, ਕਸ਼ਮੀਰ ਸਿੰਘ ਵਾਹਲਾ ਡਾਇਰੈਕਟਰ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ, ਸੁਖਦੇਵ ਸਿੰਘ ਗਿੱਲ, ਏਕਮ ਸਿੰਘ ਜੰਡੋਰ, ਪਿ੍ੰਸ ਜੰਡੌਰ, ਅਵਤਾਰ ਸਿੰਘ ਸੇਖੋਂ ਜ਼ਿਲ੍ਹਾ ਪ੍ਰਧਾਨ ਵਾਰਸ ਪੰਜਾਬ ਪਾਰਟੀ, ਹਰਜਿੰਦਰ ਕੌਰ ਜੰਡੌਰ, ਨਿਰਮਲਜੀਤ ਕੌਰ ਭੁੱਲਰ, ਹਰਮਿੰਦਰ ਸਿੰਘ ਰਾਜਾ, ਅੰਮਿ੍ਤ ਪਾਲ ਸਿੰਘ ਜੰਡੌਰ, ਜਰਨੈਲ ਸਿੰਘ, ਵਰਿੰਦਰ ਸਿੰਘ, ਵਿਪਨ ਮਹਿਤਾ, ਕੁਲਵਿੰਦਰ ਸਿੰਘ ਕਿੰਦਾ, ਅਮਰੀਕ ਸਿੰਘ ਜਲੋਟਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |