29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡੀ.ਏ.ਵੀ. ਕਾਲਜ ਵਿਖੇ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਪ੍ਰਤੀਯੋਗਤਾ

Ad Position 21
No active advertisement
ਅਜੀਤ ਡੈਸਕ 09-05-2026
ਦਸੂਹਾ, 8 ਮਈ (ਭੁੱਲਰ)- ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਕਾਮਰਸ ਐਸੋਸੀਏਸ਼ਨ ਅਤੇ ਕਾਮਰਸ ਵਿਭਾਗ ਵਲੋਂ 'ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ' ਮੌਕੇ ਪੋਸਟਰ ਮੇਕਿੰਗ ਤੇ ਸਲੋਗਨ ਰਾਈਟਿੰਗ ਪ੍ਰਤੀਯੋਗਤਾਵਾਂ ਆਯੋਜਿਤ ਕੀਤੀਆਂ ਗਈਆਂ | ਕਾਮਰਸ ਵਿਭਾਗ ਦੇ ਮੁਖੀ ਡਾ. ਕਾਜਲ ਕਿਰਨ ਨੇ 'ਅੰਤਰ ਰਾਸ਼ਟਰੀ ਮਜ਼ਦੂਰ ਦਿਵਸ' ਮਨਾਉਣ ਦੀ ਇਤਿਹਾਸਿਕ ਪਿਛੋਕੜ ਬਾਰੇ ਵਿਦਿਆਰਥੀਆਂ ਨੂੰ ਜਾਣੰੂ ਕਰਵਾਇਆ ਅਤੇ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਪ੍ਰਤੀਯੋਗਤਾਵਾਂ ਦੇ ਨੇਮਾਂ, ਸ਼ਰਤਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਜ਼ਦੂਰ ਵਰਗ ਦੀ ਮਿਹਨਤ ਸਦਕਾ ਹੀ ਕੋਈ ਵੀ ਉਦਯੋਗ, ਬਿਜ਼ਨਸ ਜਾਂ ਕੋਈ ਵੀ ਖੇਤਰ ਉੱਨਤੀ ਕਰਦਾ ਹੈ, ਇਸ ਲਈ ਮਜ਼ਦੂਰ ਵਰਗ ਕੇਵਲ ਮਜ਼ਦੂਰ ਦਿਵਸ ਵਾਲੇ ਦਿਨ ਹੀ ਸਤਿਕਾਰ ਦਾ ਪਾਤਰ ਨਹੀਂ ਹੈ ਬਲਕਿ ਉਹ ਹਰ ਦਿਨ ਸਤਿਕਾਰ ਯੋਗ ਹੈ | ਮੁੱਖ ਮਹਿਮਾਨ ਪਿ੍ੰਸੀਪਲ ਰਾਕੇਸ਼ ਕੁਮਾਰ ਮਹਾਜਨ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਜੇ ਸੀ ਡੀ ਏ ਵੀ ਕਾਲਜ ਆਪਣੇ ਵਿਦਿਆਰਥੀਆਂ ਨੂੰ ਅਕਾਦਮਿਕ ਤੌਰ 'ਤੇ ਤਾਂ ਮਜ਼ਬੂਤ ਬਣਾਉਂਦਾ ਹੀ ਹੈ ਪਰ ਇਸ ਦੇ ਨਾਲ ਹੀ ਨੈਤਿਕ ਕਦਰਾਂ ਕੀਮਤਾਂ ਤੇ ਸਮਾਜਿਕ ਭਾਵਨਾਤਮਕ ਸੋਚ ਪੈਦਾ ਕਰਕੇ ਇਕ ਵਧੀਆ ਤੇ ਜ਼ਿੰਮੇਵਾਰ ਇਨਸਾਨ ਵਜੋਂ ਵੀ ਵਿਕਸਿਤ ਕਰਦਾ ਹੈ | ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿਦਿਆਰਥੀਆਂ ਦੇ ਅੰਦਰ ਇੰਟੈਲੀਜੈਂਸ ਕੋਸ਼ੇੈਂਟ ਲੈਵਲ ਦੇ ਨਾਲ ਨਾਲ ਇਮੋਸ਼ਨਲ ਕੋਸ਼ੇੈਂਟ ਲੈਵਲ ਵੀ ਵਧਾਉਂਦੀਆਂ ਹਨ, ਜੋ ਕਿ ਅੱਜ ਦੇ ਸਮੇਂ ਦੀ ਲੋੜ ਹੈ | ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ' ਬਾਰੇ ਚਰਚਾ ਕਰਦਿਆਂ ਪਿ੍ੰਸੀਪਲ ਮਹਾਜਨ ਨੇ ਦੱਸਿਆ ਕਿ ਕਿਸੇ ਵੀ ਦੇਸ਼ ਦੇ ਵਿਕਾਸ ਵਿਚ ਮਜ਼ਦੂਰ ਵਰਗ ਦੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ | ਇਹ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਮਜ਼ਦੂਰ ਵਰਗ ਦੇ ਹੱਕਾਂ ਅਤੇ ਸਨਮਾਨ ਲਈ ਸਰਕਾਰਾਂ ਨੂੰ ਵੱਧ ਤੋਂ ਵੱਧ ਉਪਰਾਲੇ ਅਤੇ ਕਾਨੂੰਨ ਬਣਾਉਣੇ ਚਾਹੀਦੇ ਹਨ | ਇਨ੍ਹਾਂ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲਿਆਂ ਵਿਚ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ | ਪੋਸਟਰ ਮੁਕਾਬਲੇ ਵਿਚ ਸੁਰਪ੍ਰੀਤ, ਵਰਿੰਦਰ ਕੌਰ, ਇਸ਼ਮੀਤ ਅਤੇ ਹਿਤੇਸ਼ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ | ਤੇਜਸ ਅਰੋੜਾ ਅਤੇ ਕੰਗਨਾ ਪੋਸਟਰ ਮੇਕਿੰਗ ਵਿਚ ਕੌਂਸੋਲੇਸ਼ਨ ਵਿਜੇਤਾ ਰਹੇ | ਸਲੋਗਨ ਰਾਈਟਿੰਗ ਪ੍ਰਤੀਯੋਗਤਾ ਵਿਚ ਸਮਰੱਥ ਵਾਲੀਆ, ਰਾਜਵੰਸ਼ ਅਤੇ ਸਮਰਿਤੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ | ਜੇਤੂਆਂ ਦੀ ਹੌਸਲਾ ਅਫਜ਼ਾਈ ਲਈ ਸਰਟੀਫਿਕੇਟ ਦਿੱਤੇ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੀਨੀਅਰ ਪ੍ਰੋਫੈਸਰ ਅਤੇ ਸਕੂਲ ਇੰਚਾਰਜ ਮੈਡਮ ਨਿਵੇਦਿਕਾ, ਕਾਲਜ ਰਜਿਸਟਰਾਰ ਡਾ. ਅਮਿਤ ਸ਼ਰਮਾ, ਪ੍ਰੋ. ਭਾਵਨਾ ਅਤੇ ਪ੍ਰੋ. ਆਂਚਲ ਮੌਜੂਦ ਸਨ | ਮੰਚ ਦਾ ਸੰਚਾਲਨ ਕਾਮਰਸ ਦੀ ਵਿਦਿਆਰਥਣ ਅਕਸ਼ਿਤਾ ਦੁਆਰਾ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ 'ਚ ਇੰਟਰ ਹਾਊਸ ਸ਼ਤਰੰਜ ਮੁਕਾਬਲੇ ਕਰਵਾਏ ਅਗਲੀ ਖ਼ਬਰ 'ਆਪ' ਆਗੂ ਸੰਦੀਪ ਸਿੰਘ ਸੈਂਡੀ ਵਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਸੰਬੰਧੀ ਸਮਾਗਮ
Ad Position 24