27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬਾਬਾ ਜਵਾਹਰ ਦਾਸ ਜੀ ਯਾਦਗਾਰੀ 'ਸੂਸਾਂ ਦੇ ਮੇਲੇ' ਦੀਆਂ ਤਿਆਰੀਆਂ ਜ਼ੋਰਾਂ 'ਤੇ

Ad Position 21
No active advertisement
ਅਜੀਤ ਡੈਸਕ 11-05-2026
ਸ਼ਾਮਚੁਰਾਸੀ, 10 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਬਾਬਾ ਜਵਾਹਰ ਦਾਸ ਦੀ ਪਵਿੱਤਰ ਯਾਦ ਨੂੰ ਸਮਰਪਿਤ ਜੋੜ ਮੇਲਾ 'ਮੇਲਾ ਸੂਸਾਂ ਦਾ' 13 ਮਈ ਤੋਂ 15 ਮਈ ਤੱਕ ਬਾਬਾ ਜਵਾਹਰ ਦਾਸ ਜੀ ਚੈਰੀਟੇਬਲ ਟਰੱਸਟ (ਰਜਿ) ਪਿੰਡ ਸੂਸਾਂ ਜ਼ਿਲ੍ਹਾ ਹੁਸ਼ਿਆਰਪੁਰ (ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ) ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ | ਸੰਗਤਾਂ ਦੀ ਸਹੂਲਤ ਲਈ ਸ਼ਰਧਾਲੂਆਂ ਵਲੋਂ ਵੱਖ-ਵੱਖ ਸਥਾਨਾਂ ਤੇ ਲੰਗਰ ਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਸੰਗਤਾਂ ਨੇ ਬਾਬਾ ਜਵਾਹਰ ਦਾਸ ਪ੍ਰਤੀ ਆਪਣੀ ਸ਼ਰਧਾ ਨੂੰ ਦਿਖਾਉਂਦੇ ਹੋਏ ਮੇਲੇ ਦੀਆਂ ਰਸਮੀ ਤਰੀਕਾਂ ਤੋਂ ਕਈ ਦਿਨ ਪਹਿਲਾਂ ਵੱਡੀ ਗਿਣਤੀ 'ਚ ਸ਼ਾਮਿਲ ਹੋ ਕੇ ਆਪਣੀਆਂ ਹਾਜ਼ਰੀਆਂ ਲਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਸੰਬੰਧੀ ਜਥੇਦਾਰ ਹਰਭਜਨ ਸਿੰਘ ਸੇਠ ਤੇ ਮੈਨੇਜਰ ਗੁਰਦਰਸ਼ਨ ਸਿੰਘ ਧਾਮੀ ਨੇ ਦੱਸਿਆ ਕਿ ਸੰਗਤਾਂ ਦੀ ਸੁਰੱਖਿਆ ਅਤੇ ਸਹੂਲਤ ਲਈ ਪੁਲਿਸ ਪ੍ਰਸ਼ਾਸਨ ਦੀ ਮਦਦ ਲਈ ਗਈ ਹੈ | ਡੇਰਾ ਬਾਬਾ ਜਵਾਹਰ ਦਾਸ ਸੂਸਾਂ ਵਿਖੇ 13 ਤੇ 14 ਮਈ ਨੂੰ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਦੀਵਾਨ ਸਜਾਏ ਜਾਣਗੇ | ਮੇਲੇ ਦੇ ਅੰਤਿਮ ਦਿਨ 15 ਮਈ ਨੂੰ ਸਵੇਰੇ 9 ਵਜੇ ਤੋਂ ਰਾਤ 11 ਵਜੇ ਤੱਕ ਵਿਸ਼ੇਸ਼ ਕਥਾ ਕੀਰਤਨ ਤੇ ਸੰਤ ਸਮਾਗਮ ਕਰਵਾਇਆ ਜਾਵੇਗਾ | ਵੱਖ-ਵੱਖ ਦਿਨਾਂ ਦੌਰਾਨ ਸਜਾਏ ਜਾ ਰਹੇ ਦੀਵਾਨਾ ਦੌਰਾਨ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਭਾਈ ਈਸ਼ਰ ਸਿੰਘ ਭਿੰਡਰਾਂਵਾਲੇ, ਗਿਆਨੀ ਪਲਵਿੰਦਰ ਸਿੰਘ ਹੈਾਡ ਗ੍ਰੰਥੀ ਦਰਬਾਰ ਸਾਹਿਬ, ਸੰਤ ਗੁਰਦਿਆਲ ਸਿੰਘ ਟਾਂਡਾ, ਸੰਤ ਨਿਰਮਲ ਦਾਸ ਜੌੜੇ, ਸੰਤ ਅਮਰਜੀਤ ਸਿੰਘ ਹਰਖੋਵਾਲ, ਮਾਤਾ ਜਸਪ੍ਰੀਤ ਕੌਰ ਮਾਹਿਲਪੁਰ, ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ, ਸੰਤ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਵਾਲੇ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਬਾਬਾ ਜੋਗਾ ਸਿੰਘ ਰਾਮੂ ਥਿਆੜਾ, ਸੰਤ ਮਨਜਿੰਦਰ ਸਿੰਘ ਰਾਏਪੁਰ, ਸੰਤ ਇੰਦਰ ਦਾਸ ਮੇਘੋਵਾਲ ਵਾਲੇ, ਗਿਆਨੀ ਗੁਰਦੇਵ ਸਿੰਘ ਤਰਸਿੱਕਾ, ਬਾਬਾ ਗੁਰਭੇਜ ਸਿੰਘ, ਸੰਤ ਮਹਾਵੀਰ ਸਿੰਘ ਤਾਜੇਵਾਲ, ਸੰਤ ਸੱਜਣ ਸਿੰਘ ਬੇਰ ਸਾਹਿਬ, ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਢਾਡੀ ਭਾਈ ਸੋਭਾ ਸਿੰਘ ਸਿਤਾਰਾ, ਕਵੀਸ਼ਰ ਭਾਈ ਲਵਪ੍ਰੀਤ ਸਿੰਘ, ਬੀਬੀ ਤਰਨਪ੍ਰੀਤ ਕੌਰ ਬੀਰਮਪੁਰ ਵਾਲੇ, ਖੋਜਕੀਪੁਰ ਵਾਲੇ ਬਾਬਿਆਂ ਦਾ ਜਥਾ, ਨਿਰਵੈਰ ਖ਼ਾਲਸਾ ਜਥਾ ਸ਼ਾਮਿਲ ਹੋਣਗੇ | 15 ਮਈ ਨੂੰ ਨਿਸ਼ਾਨ ਸਾਹਿਬ ਦੇ ਚੋਲ਼ੇ ਦੀ ਸੇਵਾ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ 'ਚ ਕੰਨਾਂ ਦਾ ਫ੍ਰੀ ਟੈਸਟ ਤੇ 50 ਫ਼ੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਰਾਜ 'ਚ ਹੋਇਆ ਵਿਕਾਸ-ਲਾਲੀ, ਤਲਵਾੜ
Ad Position 24