27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪ੍ਰਵਾਸੀ ਪੰਜਾਬੀ ਵਲੋਂ ਵਿਦਿਆਰਥਣਾਂ ਨੂੰ ਸਾਈਕਲ ਭੇਟ

Ad Position 21
No active advertisement
ਅਜੀਤ ਡੈਸਕ 11-05-2026
ਅੱਡਾ ਸਰਾਂ, 10 ਮਈ (ਮਸੀਤੀ)-ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਝਾਵਾਂ ਵਿਖੇ ਇਕ ਸਮਾਗਮ ਕਰਵਾਇਆ | ਇਸ ਮੌਕੇ ਪ੍ਰਵਾਸੀ ਪੰਜਾਬੀ ਮਨਵੀਰ ਸਿੰਘ ਝਾਵਰ ਕੈਨੇਡਾ (ਖੂਹ ਵਾਲੇ) ਵਲੋਂ ਆਪਣੇ ਪਿਤਾ ਅਮਰਜੀਤ ਸਿੰਘ ਦੀ ਯਾਦ 'ਚ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਭੇਟ ਕੀਤੇ ਹਨ | ਇਹ ਸਾਈਕਲ ਸਕੂਲ ਸਟਾਫ਼ ਤੇ ਪੰਚਾਇਤ ਦੀ ਮੌਜੂਦਗੀ ਵਿਚ ਮਨਵੀਰ ਦੀ ਮਾਤਾ ਕੁਲਵਿੰਦਰ ਕੌਰ ਨੇ ਭੇਟ ਕੀਤੇ | ਸਕੂਲ ਸਟਾਫ਼ ਨੇ ਇਸ ਸਮਾਜ ਸੇਵੀ ਪਹਿਲਕਦਮੀ ਲਈ ਝਾਵਰ ਪਰਿਵਾਰ ਦਾ ਸਨਮਾਨ ਕਰਦੇ ਹੋਏ ਆਖਿਆ ਕਿ ਸਿੱਖਿਆ ਸਹੂਲਤਾਂ ਲਈ ਸਾਰਿਆਂ ਨੂੰ ਮਿਲ ਕੇ ਉੱਦਮ ਕਰਨੇ ਚਾਹੀਦੇ ਹਨ | ਇਸ ਮੌਕੇ ਸੰਮਤੀ ਚੇਅਰਮੈਨ ਸੁਖਵਿੰਦਰਜੀਤ ਸਿੰਘ ਝਾਵਰ, ਹਰਦੇਵ ਸਿੰਘ, ਜਸਵਿੰਦਰ ਸਿੰਘ ਫ਼ੌਜੀ, ਚੌਧਰੀ ਰਵਿੰਦਰ ਸਿੰਘ, ਸਤਵੰਤ ਕੌਰ, ਪ੍ਰਵੀਨ ਕੁਮਾਰ, ਬਲਵਿੰਦਰ ਸਿੰਘ ਬੱਬੀ, ਜਤਿੰਦਰਜੀਤ ਸਿੰਘ ਟਿੰਕੂ,, ਸੁਰਜੀਤ ਸਿੰਘ ਪੱਪੀ, ਰਾਮ ਸਿੰਘ, ਸੁਰਿੰਦਰ ਕੌਰ, ਗਿਆਨੀ ਜਤਿੰਦਰ ਸਿੰਘ, ਗੁਰਮੇਲ ਸਿੰਘ ਚੌਹਾਨ, ਅਮਰਜੀਤ ਕੌਰ, ਸੈਂਟਰ ਪ੍ਰਧਾਨ ਜਸਵਿੰਦਰ ਕੌਰ ਤੇ ਸਮੂਹ ਸਟਾਫ਼ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਵਧੀਕ ਨਿਗਰਾਨ ਇੰਜੀਨੀਅਰ ਕੋਲ ਬਿਜਲੀ ਮੁਲਾਜ਼ਮਾਂ ਦੇ ਮਸਲੇ ਸੁਣਨ ਲਈ ਵਿਹਲ ਨਹੀਂ-ਟੀ. ਐਸ. ਯੂ. ਅਗਲੇ ਸੰਘਰਸ਼ ਦੀ ਤਿਆਰ...
Ad Position 24