27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਿੱਤਲ ਆਰ. ਆਰ. ਐਮ. ਆਰਟਿਜਮ ਥੈਰਾਪਿਉਟਿਕ ਸਕੂਲ 'ਚ ਮਾਂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 11-05-2026
ਹੁਸ਼ਿਆਰਪੁਰ, 10 ਮਈ (ਬਲਜਿੰਦਰਪਾਲ ਸਿੰਘ)-ਮਿੱਤਲ ਆਰ. ਆਰ. ਐਮ. ਆਰਟਿਜਮ ਥੈਰਾਪਿਉਟਿਕ ਸਕੂਲ 'ਚ ਮਾਂ ਦਿਵਸ ਸਮਾਗਮ ਕਰਵਾਇਆ | ਸੋਨਾਲੀਕਾ ਗਰੁੱਪ ਵਲੋਂ ਚਲਾਏ ਜਾ ਰਹੇ ਉੱਤਰ ਭਾਰਤ ਦੇ ਨੰਬਰ-1 ਇਸ ਸਕੂਲ ਦੇ ਮਾਂ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਭਾਵੁਕਤਾ ਭਰੇ ਮਾਹੌਲ 'ਚ ਕਰਵਾਇਆ | ਸਕੂਲ ਦੀ ਡਾਇਰੈਕਟਰ ਤੇ ਪ੍ਰਮੁੱਖ ਅਧਿਆਤਮਿਕ ਮਾਰਗ ਦਰਸ਼ਕ ਮੈਡਮ ਸੰਗੀਤਾ ਮਿੱਤਲ ਦੀ ਅਗਵਾਈ 'ਚ ਹੋਏ ਸਮਾਗਮ 'ਚ ਬੱਚਿਆਂ ਤੇ ਉਨ੍ਹਾਂ ਦੀਆਂ ਮਾਤਾਵਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ | ਇਸ ਮੌਕੇ ਮੈਡਮ ਸੰਗੀਤਾ ਮਿੱਤਲ ਨੇ ਮਾਂ ਨੂੰ ਇਕ ਸਕੂਨ ਦੇਣ ਵਾਲਾ ਅਹਿਸਾਸ ਦੱਸਦੇ ਹੋਏ ਕਿਹਾ ਕਿ ਮਾਂ ਤਪਦੀ ਗਰਮੀ 'ਚ ਠੰਢਕ ਤੇ ਕੜਾਕੇ ਦੀ ਠੰਢ 'ਚ ਗਰਮੀ ਦਾ ਅਹਿਸਾਸ ਦੁਆਉਂਦੀ ਹੈ | ਉਨ੍ਹਾਂ ਕਿਹਾ ਕਿ ਇਕ ਹੀ ਦਿਨ ਨੂੰ ਹੀ ਅਸੀਂ ਮਾਂ ਨੂੰ ਸਮਰਪਿਤ ਨਹੀਂ ਕਰ ਸਕਦੇ ਬਲਕਿ ਸਾਨੂੰ ਰੋਜ਼ਾਨਾ ਮਾਂ ਦਿਵਸ ਦਾ ਅਹਿਸਾਸ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਆਰਟਿਸਿਟਕ ਬੱਚਿਆਂ ਦਾ ਤਾਂ ਇਕ ਪਲ ਵੀ ਮਾਂ ਤੋਂ ਬਿਨਾਂ ਨਹੀਂ ਗੁਜਰ ਸਕਦਾ ਹੈ | ਉਨ੍ਹਾਂ ਕਿਹਾ ਕਿ ਹਰੇਕ ਬੱਚੇ 'ਚ ਪ੍ਰਮਾਤਮਾ ਵਲੋਂ ਦਿੱਤੀ ਗਈ ਇਕ ਖ਼ਾਸ ਕਲਾ ਹੈ, ਜਿਸ ਨੂੰ ਸਿਰਫ਼ ਮਾਂ ਹੀ ਉਭਾਰ ਸਕਦੀ ਹੈ | ਉਨ੍ਹਾਂ ਕਿਹਾ ਕਿ ਮੰਤਰਾਂ ਦਾ ਜਾਪ ਕਰੋ ਜਾਂ ਨਾ ਕਰੋ ਪਰ ਮਾਂ ਦਾ ਅਹਿਸਾਨ ਹਮੇਸ਼ਾ ਯਾਦ ਰੱਖੋ | ਇਸ ਮੌਕੇ ਸਾਰੀਆਂ ਮਾਤਾਵਾਂ ਨੇ ਮੈਡਮ ਸੰਗੀਤਾ ਮਿੱਤਲ ਤੇ ਅੰਮਿ੍ਤ ਸਾਗਰ ਮਿੱਤਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੁਦਰਤੀ ਵਾਤਾਵਰਨ ਪਹਿਲਾਂ ਕਦੀ ਨਹੀਂ ਦੇਖਿਆ ਜਿੱਥੇ ਉਹ ਖ਼ੁਦ ਨੂੰ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਹਨ | ਇਸ ਮੌਕੇ ਸਕੂਲ ਪਿ੍ੰ. ਅਨਿਸ਼ਮਾ ਸ਼ਰਮਾ ਨੇ ਵੀ ਸੋਨਾਲੀਕਾ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਉਹ ਸਕੂਲ ਨੂੰ ਹੋਰ ਬੁਲੰਦੀਆਂ 'ਤੇ ਲਿਆਉਣ ਲਈ ਦਿਨ ਰਾਤ ਮਿਹਨਤ ਕਰਨਗੇ | ਸਮਾਗਮ ਦੌਰਾਨ ਬੱਚਿਆਂ ਨੇ ਮਨੋਰੰਜਕ ਖੇਡਾਂ ਵੀ ਖੇਡੀਆਂ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਬਿੱਸੋਚੱਕ 'ਚ ਨਵੀਂ ਡਿਸਪੈਂਸਰੀ ਦੇ ਨਿਰਮਾਣ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਕਸਬਾ ਭੰਗਾਲਾ ਦੇ ਆਸ-ਪਾਸ ਲੁੱਟਾਂ ਖੋਹਾਂ ਤੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ, ਪੁਲਿਸ ਪ੍ਰਸ਼ਾਸਨ ਸੁੱਤਾ ਗੂੜੀ ਨੀਂਦ...
Ad Position 24