27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਹਾਰਾਣਾ ਪ੍ਰਤਾਪ ਜੈਅੰਤੀ ਤੇ ਅਮਰੋਹ ਵਿਖੇ ਖੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 11-05-2026
ਰਾਮਗੜ੍ਹ ਸੀਕਰੀ, 10 ਮਈ (ਕਟੋਚ)- ਸਰਵੇ ਭਵੰਤੂ ਸੁਖਿਨ ਸੁਸਾਇਟੀ (ਰਜਿ.) ਵਲੋਂ ਮਹਾਰਾਣਾ ਪ੍ਰਤਾਪ ਜਯੰਤੀ ਨੂੰ ਸਮਰਪਿਤ ਪਿੰਡ ਅਮਰੋਹ ਵਿਖੇ ਪ੍ਰਧਾਨ ਨਰੇਸ਼ ਠਾਕੁਰ ਦੀ ਰਹਿਨੁਮਾਈ ਵਿਚ 19ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਉਕਤ ਕੈਂਪ ਪ੍ਰੀਤ ਪੈਟਰੋਲੀਅਮ ਅਮਰੋਹ ਦੇ ਕੈਂਪਸ ਵਿਖੇ ਲਗਾਇਆ ਗਿਆ ਜਿਸ ਵਿਚ ਬਤੌਰ ਮੁੱਖ ਮਹਿਮਾਨ ਸਾਬਕਾ ਵਿਧਾਇਕ ਅਰੁਣ ਡੋਗਰਾ ਮਿੱਕੀ ਅਤੇ ਸਮਾਜ ਸੇਵੀ ਵਿਨੇ ਡੋਗਰਾ ਹਾਜ਼ਰ ਹੋਏ | ਇਸ ਮੌਕੇ ਪ੍ਰਣਵ ਹਸਪਤਾਲ ਮੁਕੇਰੀਆਂ ਅਤੇ ਦੋਆਬਾ ਹਸਪਤਾਲ ਹੁਸ਼ਿਆਰਪੁਰ ਦੀ ਸਿਹਤ ਟੀਮ ਵਲੋਂ ਆਪਣੀਆਂ ਸੇਵਾਵਾਂ ਨਿਭਾਈਆਂ | ਇਸ ਮੌਕੇ ਹਾਜ਼ਰ ਹੋਏ ਮੁੱਖ ਮਹਿਮਾਨ ਅਰੁਣ ਡੋਗਰਾ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਖ਼ੂਨ ਦਾਨ ਦੁਨੀਆ ਦਾ ਇੱਕ ਮਹਾਂ ਦਾਨ ਹੈ ਅਤੇ ਇਹ ਦਾਨ ਸਮਾਜ ਦੇ ਹਰੇਕ ਨੌਜਵਾਨ ਨੂੰ ਕਰਨਾ ਚਾਹੀਦਾ ਹੈ | ਸਮਾਜ ਸੇਵੀ ਵਿਨੇ ਡੋਗਰਾ ਨੇ ਵੀ ਸੁਸਾਇਟੀ ਦੇ ਇਸ ਉੱਦਮ ਦੀ ਜ਼ੋਰਦਾਰ ਸ਼ਲਾਘਾ ਕੀਤੀ | ਸੁਸਾਇਟੀ ਪ੍ਰਧਾਨ ਨਰੇਸ਼ ਠਾਕੁਰ ਨੇ ਦੱਸਿਆ ਕਿ ਇਸ ਮੌਕੇ ਨੌਜਵਾਨਾਂ ਵਲੋਂ ਕਾਫ਼ੀ ਉਤਸ਼ਾਹ ਦਿਖਾਇਆ ਗਿਆ ਅਤੇ ਕਰੀਬ 150 ਤੋਂ ਵੀ ਵੱਧ ਯੂਨਿਟ ਖ਼ੂਨ ਇਕੱਠਾ ਹੋਇਆ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਫ਼ਪੁਰ ਮੰਦਰ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24