27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਫ਼ਪੁਰ ਮੰਦਰ ਵਿਖੇ ਹੋਏ ਨਤਮਸਤਕ

Ad Position 21
No active advertisement
ਅਜੀਤ ਡੈਸਕ 11-05-2026
ਤਲਵਾੜਾ, 10 ਮਈ (ਐਚ. ਐਸ. ਮਿੱਠੂ)-ਪੰਜਪੀਰ ਨਾਗ ਦੇਵਤਾ ਮੰਦਰ ਤਲਵਾੜਾ ਵਿਖੇ ਧਾਰਮਿਕ ਆਸਥਾ ਤੇ ਭਗਤੀ ਭਾਵਨਾ ਨਾਲ ਪਾਠ ਸ੍ਰੀ ਸੁੰਦਰ ਕਾਂਡ ਦੇ ਭੋਗ ਸ਼ਰਧਾਪੂਰਵਕ ਪਾਏ ਗਏ | ਇਸ ਪਵਿੱਤਰ ਸਮਾਗਮ 'ਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰਕੇ ਆਸ਼ੀਰਵਾਦ ਪ੍ਰਾਪਤ ਕੀਤਾ | ਮੰਦਰ ਨੂੰ ਰੰਗ-ਬਿਰੰਗੀ ਸਜਾਵਟ ਅਤੇ ਫੁੱਲਾਂ ਨਾਲ ਸੁਸ਼ੋਭਿਤ ਕੀਤਾ ਗਿਆ ਸੀ, ਜਿਸ ਨਾਲ ਪੂਰਾ ਮਾਹੌਲ ਭਗਤੀਮਈ ਬਣਿਆ ਹੋਇਆ ਸੀ | ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਤੇ ਅੰਤਰ ਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਫ਼ਪੁਰ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਨੇ ਮੰਦਰ 'ਚ ਮੱਥਾ ਟੇਕ ਕੇ ਸਰਬੱਤ ਦੇ ਭਲੇ, ਸਮਾਜ ਦੀ ਖ਼ੁਸ਼ਹਾਲੀ ਅਤੇ ਨੌਜਵਾਨ ਪੀੜ੍ਹੀ ਦੀ ਤਰੱਕੀ ਲਈ ਅਰਦਾਸ ਕੀਤੀ | ਸਮਾਗਮ ਦੌਰਾਨ ਭਜਨ-ਕੀਰਤਨ ਤੇ ਧਾਰਮਿਕ ਵਾਣੀ ਦੇ ਗੂੰਜਦੇ ਸੁਰਾਂ ਨੇ ਸੰਗਤ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕੀਤੀ | ਮੰਦਰ ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਮਹਿਮਾਨਾਂ ਤੇ ਸੰਗਤ ਦਾ ਧੰਨਵਾਦ ਕੀਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਅੰਤ 'ਚ ਗੁਰੂ ਕਾ ਅਤੁੱਟ ਲੰਗਰ ਵਰਤਾਇਆ | ਇਸ ਮੌਕੇ ਮਾਸਟਰ ਰਜੇਸ਼ ਕੁਮਾਰ, ਚੌਧਰੀ ਸ਼ਾਮ ਲਾਲ, ਜਰਨੈਲ ਸਿੰਘ, ਠਾਕੁਰ ਵਾਸਦੇਵ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਅਕਾਲਗੜ੍ਹ ਵਿਖੇ ਤਿੰਨ ਦਿਨਾਂ ਜੋੜਾ ਮੇਲੇ ਦੀ ਆਰੰਭਤਾ 'ਤੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮਹਾਰਾਣਾ ਪ੍ਰਤਾਪ ਜੈਅੰਤੀ ਤੇ ਅਮਰੋਹ ਵਿਖੇ ਖੂਨਦਾਨ ਕੈਂਪ ਲਗਾਇਆ
Ad Position 24