27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਗੁਰਦੁਆਰਾ ਸ਼ਹੀਦ ਗੰਜ ਅਕਾਲਗੜ੍ਹ ਵਿਖੇ ਤਿੰਨ ਦਿਨਾਂ ਜੋੜਾ ਮੇਲੇ ਦੀ ਆਰੰਭਤਾ 'ਤੇ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 11-05-2026
ਗੜ੍ਹ੍ਹਸ਼ੰਕਰ, 10 ਮਈ (ਧਾਲੀਵਾਲ)-ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਿੰਡ ਅਕਾਲਗੜ੍ਹ ਵਿਖੇ 98ਵਾਂ ਸਾਲਾਨਾ ਜੋੜ ਮੇਲਾ ਆਰੰਭ ਹੋ ਗਿਆ | ਤਿੰਨ ਦਿਨਾਂ ਜੋੜ ਮੇਲੇ ਦੀ ਆਰੰਭਤਾ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਵਾਪਿਸ ਗੁਰੂ ਘਰ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਢਾਡੀ ਜਥੇ ਕਸ਼ਮੀਰ ਸਿੰਘ ਕਾਦਰ ਦੇ ਜਥੇ, ਢਾਈ ਗੁਰਦੀਪ ਸਿੰਘ ਉੜਾਪੜ ਦੇ ਜਥੇ ਤੇ ਬੀਬੀ ਜਸਪ੍ਰੀਤ ਕੌਰ ਡੋਗਰਪੁਰ ਵਾਲੀਆਂ ਬੀਬੀਆਂ ਦੇ ਜਥੇ ਵਲੋਂ ਸੰਗਤਾਂ ਨੂੰ ਢਾਡੀ ਵਾਰਾਂ ਗਾ ਕੇ ਨਿਹਾਲ ਕੀਤਾ | ਇਸ ਮੌਕੇ ਵੱਖ-ਵੱਖ ਪੜਾਵਾਂ ਦੌਰਾਨ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ | ਨਗਰ ਕੀਰਤਨ 'ਚ ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤਾਂ ਨੇ ਸ਼ਰਧਾ ਨਾਲ ਹਿੱਸਾ ਲਿਆ | ਨਗਰ ਕੀਰਤਨ ਦੌਰਾਨ ਹੈੱਡ ਗ੍ਰੰਥੀ ਗਿਆਨੀ ਇਕਬਾਲ ਸਿੰਘ, ਪ੍ਰਧਾਨ ਬਹਾਦਰ ਸਿੰਘ, ਮਾ. ਬਲਵੀਰ ਸਿੰਘ ਸਰਪੰਚ, ਬਲਵੀਰ ਸਿੰਘ, ਅਜੀਤ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ ਸੋਢੀ, ਨਰਿੰਦਰ ਪਾਲ ਸਿੰਘ ਗਿੱਲ, ਸੂਬਾ ਸਿੰਘ, ਜਗਤਾਰ ਸਿੰਘ, ਸੁਰਜੀਤ ਸਿੰਘ, ਜਸਪ੍ਰੀਤ ਚੋਪੜਾ, ਗੁਰਪ੍ਰੀਤ ਸਿੰਘ ਕਾਲਾ, ਸਾਬਕਾ ਸਰਪੰਚ ਦਿਲਾਵਰ ਸਿੰਘ ਤੇ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਈ. ਡੀ. ਦੀਆਂ ਰੇਡਾਂ ਖ਼ਿਲਾਫ਼ 'ਆਪ' ਵਾਲਿਆਂ ਦੇ ਧਰਨੇ ਬੌਖਲਾਹਟ ਦਾ ਨਤੀਜਾ-ਨਿਮਿਸ਼ਾ ਮਹਿਤਾ ਅਗਲੀ ਖ਼ਬਰ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਫ਼ਪੁਰ ਮੰਦਰ ਵਿਖੇ ਹੋਏ ਨਤਮਸਤਕ
Ad Position 24