27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਈ. ਡੀ. ਦੀਆਂ ਰੇਡਾਂ ਖ਼ਿਲਾਫ਼ 'ਆਪ' ਵਾਲਿਆਂ ਦੇ ਧਰਨੇ ਬੌਖਲਾਹਟ ਦਾ ਨਤੀਜਾ-ਨਿਮਿਸ਼ਾ ਮਹਿਤਾ

Ad Position 21
No active advertisement
ਅਜੀਤ ਡੈਸਕ 11-05-2026
ਗੜ੍ਹਸ਼ੰਕਰ, 10 ਮਈ (ਧਾਲੀਵਾਲ)-ਈ. ਡੀ. ਵਲੋਂ ਕੀਤੀਆਂ ਜਾ ਰਹੀਆਂ ਰੇਡਾਂ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੂੰ ਇਕ ਮਾਮਲੇ 'ਚ ਗਿ੍ਫ਼ਤਾਰ ਕਰਨ ਤੋਂ ਬਾਅਦ 'ਆਪ' ਆਗੂਆਂ ਵਲੋਂ ਭਾਜਪਾ ਦਫ਼ਤਰ ਅੱਗੇ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ 'ਆਪ' ਵਾਲਿਆਂ ਦੀ ਬੌਖਲਾਹਟ ਦਾ ਨਤੀਜਾ ਹੈ | ਇਹ ਪ੍ਰਗਟਾਵਾ ਗੜ੍ਹਸ਼ੰਕਰ ਤੋਂ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਦੋਂ ਹੁਣ ਆਮ ਆਦਮੀ ਪਾਰਟੀ ਦੇ ਘਪਲੇ ਬਾਹਰ ਆਉਣੇ ਸ਼ੁਰੂ ਹੋਏ ਹਨ ਤੇ ਇਨ੍ਹਾਂ ਵਲੋਂ ਥਾਂ-ਥਾਂ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਧਰਨਿਆਂ ਰਾਹੀਂ 'ਆਪ' ਵਾਲੇ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ 'ਸਾਨੂੰ ਖਾਣ ਦਿਓ' | ਨਿਮਿਸ਼ਾ ਮਹਿਤਾ ਨੇ ਭਾਜਪਾ ਦਾ ਬਲਾਚੌਰ ਦਫ਼ਤਰ 'ਚ 'ਆਪ' ਆਗੂਆਂ ਤੇ ਵਰਕਰਾਂ ਵਲੋਂ ਦਾਖ਼ਲ ਹੋ ਕੇ ਕੀਤੀ ਗਈ ਗੁੰਡਾਗਰਦੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾ ਇਹ ਟਰਾਲੀ ਚੋਰ ਵਜੋਂ ਜਾਣੇ ਜਾਂਦੇ ਸਨ, ਹੁਣ ਇਨ੍ਹਾਂ ਨੇ ਮਾਈਕ ਤੇ ਸਪੀਕਰ ਚੋਰੀ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵਲੋਂ ਕੀਤੀ ਗਈ ਗੁੰਡਾਗਰਦੀ ਬੇਹੱਦ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ 'ਚ ਦੋਸ਼ੀਆਂ ਖ਼ਿਲਾਫ਼ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਪਾਰਟੀ ਵਰਕਰ ਕਾਰਵਾਈ ਕਰਵਾਉਣ ਲਈ ਹਰ ਹੱਦ ਤੱਕ ਜਾਣਗੇ ਤੇ ਹਾਈ ਕੋਰਟ ਦਾ ਵੀ ਸਹਾਰਾ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨਿਰੰਕਾਰੀ ਭਵਨ ਮਾਹਿਲਪੁਰ 'ਚ ਲਾਇਆ ਖ਼ੂਨਦਾਨ ਕੈਂਪ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਅਕਾਲਗੜ੍ਹ ਵਿਖੇ ਤਿੰਨ ਦਿਨਾਂ ਜੋੜਾ ਮੇਲੇ ਦੀ ਆਰੰਭਤਾ 'ਤੇ ਨਗਰ ਕੀਰਤਨ ਸਜਾਇਆ
Ad Position 24