27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨਿਰੰਕਾਰੀ ਭਵਨ ਮਾਹਿਲਪੁਰ 'ਚ ਲਾਇਆ ਖ਼ੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 11-05-2026
ਮਾਹਿਲਪੁਰ, 10 ਮਈ (ਰਜਿੰਦਰ ਸਿੰਘ)-ਮਾਹਿਲਪੁਰ 'ਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਵਲੋਂ ਮਾਨਵ ਏਕਤਾ ਦਿਵਸ ਤੇ ਨਿਰੰਕਾਰੀ ਭਵਨ ਮਾਹਿਲਪੁਰ 'ਚ ਮੁਖੀ ਮਹਾਤਮਾ ਭੈਣ ਨਛੱਤਰ ਕੌਰ ਦੀ ਅਗਵਾਈ ਹੇਠ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ ਹਲਕਾ ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਖ਼ੂਨਦਾਨ ਕੈਂਪ ਦਾ ਉਦਘਾਟਨ ਮਨੋਹਰ ਲਾਲ ਸ਼ਰਮਾ ਸੰਯੋਜਕ ਪਠਾਨਕੋਟ ਨੇ ਕੀਤਾ | ਡਾ. ਇਸ਼ਾਂਕ ਨੇ ਕਿਹਾ ਕਿ ਖ਼ੂਨਦਾਨ ਮਹਾਂ ਦਾਨ ਹੈ, ਇਹ ਇਨਸਾਨੀ ਜਾਨਾਂ ਨੂੰ ਨਵਾਂ ਜੀਵਨ ਪ੍ਰਦਾਨ ਕਰਨ ਲਈ ਇਕ ਵਰਦਾਨ ਹੈ | ਮੁਖੀ ਮਹਾਤਮਾ ਬੀਬੀ ਨਛੱਤਰ ਕੌਰ ਬ੍ਰਾਂਚ ਮਾਹਿਲਪੁਰ ਨੇ ਕਿਹਾ ਕਿ ਨਿਰੰਕਾਰੀ ਬਾਬਾ ਹਰਦੇਵ ਸਿੰਘ ਨੇ ਕਿਹਾ ਸੀ ਕਿ ਖ਼ੂਨ ਨਾਲੀਆਂ ਵਿਚ ਨਹੀਂ, ਨਾੜੀਆਂ 'ਚ ਵਹਿਣਾ ਚਾਹੀਦਾ ਹੈ | ਇਨ੍ਹਾਂ ਵਚਨਾਂ ਨੂੰ ਪ੍ਰਵਾਨ ਕਰਦਿਆਂ, ਲੱਗੇ ਇਸ ਖ਼ੂਨਦਾਨ ਕੈਂਪ 'ਚ ਸੈਂਕੜੇ ਮਹਾਦਾਨੀਆਂ ਨੇ ਖ਼ੂਨਦਾਨ ਕੀਤਾ | ਐਸ. ਐਮ. ਓ. ਡਾ. ਜਸਵੰਤ ਸਿੰਘ ਥਿੰਦ ਨੇ ਉਚੇਚੇ ਤੌਰ 'ਤੇ ਇਸ ਖ਼ੂਨਦਾਨ ਕੈਂਪ 'ਚ ਸ਼ਿਰਕਤ ਕੀਤੀ | ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ, ਪਠਾਨਕੋਟ, ਨਵਾਂ ਸ਼ਹਿਰ ਦੇ ਹਸਪਤਾਲਾਂ ਦੀਆਂ ਟੀਮਾਂ ਨੇ ਕਰੀਬ 350 ਯੂਨਿਟ ਖ਼ੂਨ ਪ੍ਰਾਪਤ ਹੋਇਆ | ਇਸ ਮੌਕੇ ਸੰਯੋਜਕ ਨਿਰੰਕਾਰੀ ਭਵਨ ਗੜ੍ਹਸ਼ੰਕਰ ਤੋਂ ਕਵੀ ਦੱਤ, ਸੁਰਜੀਤ ਸਿੰਘ ਲਾਲੀ, ਰਾਜਕਮਲ ਇੰਚਾਰਜ ਨਿਰੰਕਾਰੀ ਭਵਨ ਕੋਟਫਤੂਹੀ ਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੰਢੀ ਸ਼ਿਵਾਲਿਕ ਇਲਾਕੇ ਦੇ ਸੰਸਾਰਪੁਰ ਮੱਕੋਵਾਲ ਵਿਖੇ 50 ਬਿਸਤਰਿਆਂ ਦਾ ਹਸਪਤਾਲ ਖੋਲਿ੍ਹਆ ਜਾਵੇ-ਸਾਹੀ ਅਗਲੀ ਖ਼ਬਰ ਈ. ਡੀ. ਦੀਆਂ ਰੇਡਾਂ ਖ਼ਿਲਾਫ਼ 'ਆਪ' ਵਾਲਿਆਂ ਦੇ ਧਰਨੇ ਬੌਖਲਾਹਟ ਦਾ ਨਤੀਜਾ-ਨਿਮਿਸ਼ਾ ਮਹਿਤਾ
Ad Position 24