27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕੰਢੀ ਸ਼ਿਵਾਲਿਕ ਇਲਾਕੇ ਦੇ ਸੰਸਾਰਪੁਰ ਮੱਕੋਵਾਲ ਵਿਖੇ 50 ਬਿਸਤਰਿਆਂ ਦਾ ਹਸਪਤਾਲ ਖੋਲਿ੍ਹਆ ਜਾਵੇ-ਸਾਹੀ

Ad Position 21
No active advertisement
ਅਜੀਤ ਡੈਸਕ 11-05-2026
ਤਲਵਾੜਾ, 10 ਮਈ (ਮਨੀਸ਼ਾ ਮਹਿਤਾ)-ਕਮਾਹੀ ਦੇਵੀ ਖੇਤਰ ਦੇ ਅਧੀਨ ਕੰਢੀ ਸ਼ਿਵਾਲਿਕ ਇਲਾਕੇ ਦੇ ਕਸਬਾ ਸੰਸਾਰਪੁਰ ਮੱਕੋਵਾਲ ਵਿਖੇ ਇਲਾਕੇ ਦੀਆਂ ਸਿਹਤ ਸਹੂਲਤਾਂ ਨੂੰ ਦੇਖਦਿਆਂ 50 ਬਿਸਤਰਿਆਂ ਦਾ ਹਸਪਤਾਲ ਖੋਲਿ੍ਹਆ ਜਾਵੇ | ਇਸ ਸੰਬੰਧੀ ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਸ. ਤਿਰਲੋਕ ਸਿੰਘ ਸਾਹੀ ਸੇਵਾਮੁਕਤ ਇੰਸਪੈਕਟਰ ਨੇ ਕਿਹਾ ਕਿ ਕੰਢੀ ਸ਼ਿਵਾਲਿਕ ਇਲਾਕੇ 'ਚ ਕਿਸੇ ਵੀ ਸਰਕਾਰ ਨੇ ਇਸ ਇਲਾਕੇ ਦਾ ਕੋਈ ਵਿਕਾਸ ਨਹੀਂ ਕੀਤਾ ਜਦਕਿ ਕੰਢੀ ਸ਼ਿਵਾਲਿਕ ਇਲਾਕੇ 'ਚ ਵਿਸ਼ੇਸ਼ ਤੌਰ 'ਤੇ ਰਾਤ ਸਮੇਂ ਗਰਭਵਤੀ ਮਹਿਲਾਵਾਂ ਬੱਚਿਆਂ ਨੂੰ ਹਸਪਤਾਲ 'ਚ ਲਿਜਾਣਾ ਮੁਸ਼ਕਿਲ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਨਾ ਤਾਂ ਸੰਸਾਰਪੁਰ ਮੱਕੋਵਾਲ ਵਿਖੇ ਕੋਈ ਐਮਰਜੈਂਸੀ ਡਾਕਟਰ ਹੈ ਅਤੇ ਨਾ ਹੀ ਕੋਈ ਐਂਬੂਲੈਂਸ ਹੈ | ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਹੈ ਕਿ ਇਸ ਸਥਾਨ 'ਤੇ ਬਿਨਾ ਕਿਸੇ ਦੇਰੀ 50 ਬਿਸਤਰਿਆਂ ਦਾ ਸਰਕਾਰੀ ਹਸਪਤਾਲ ਖੋਲਿ੍ਹਆ ਜਾਵੇ | ਉਨ੍ਹਾਂ ਮੰਗ ਕੀਤੀ ਕਿ ਇਸ ਇਲਾਕੇ 'ਚ ਸਰਕਾਰੀ ਬੱਸਾਂ ਦੇ ਰੂਟ ਚਲਾਏ ਜਾਣ ਤਾਂ ਕਿ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਲੁੱਟ ਤੋਂ ਬਚਿਆਂ ਜਾ ਸਕੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਬੱਸਾਂ ਚੱਲਣਗੀਆਂ ਤਾਂ ਵਿਸ਼ੇਸ਼ ਤੌਰ 'ਤੇ ਵਿਦਿਆਰਥੀ ਸਕੂਲਾਂ ਤੇ ਕਾਲਜਾਂ 'ਚ ਪੜ੍ਹਾਈ ਕਰਨ ਲਈ ਜਾ ਸਕਣਗੇ |
Ad Position 22
No active advertisement
ਪਿਛਲੀ ਖ਼ਬਰ ਬਿ੍ੰਗਲੀ ਸਕੂਲ ਦੇ ਨਕਸ਼ ਨੇ ਕੌਮੀ ਵਜ਼ੀਫ਼ਾ ਪ੍ਰੀਖਿਆ ਕੀਤੀ ਪਾਸ ਅਗਲੀ ਖ਼ਬਰ ਨਿਰੰਕਾਰੀ ਭਵਨ ਮਾਹਿਲਪੁਰ 'ਚ ਲਾਇਆ ਖ਼ੂਨਦਾਨ ਕੈਂਪ
Ad Position 24