27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬਿ੍ੰਗਲੀ ਸਕੂਲ ਦੇ ਨਕਸ਼ ਨੇ ਕੌਮੀ ਵਜ਼ੀਫ਼ਾ ਪ੍ਰੀਖਿਆ ਕੀਤੀ ਪਾਸ

Ad Position 21
No active advertisement
ਅਜੀਤ ਡੈਸਕ 11-05-2026
ਰਾਮਗੜ੍ਹ ਸੀਕਰੀ, 10 ਮਈ (ਕਟੋਚ)-ਸਰਕਾਰੀ ਮਿਡਲ ਸਕੂਲ ਬਿ੍ੰਗਲੀ ਦੇ ਹੋਣਹਾਰ ਵਿਦਿਆਰਥੀ ਨਕਸ਼ ਨੇ ਐਨ. ਐਮ. ਐਮ. ਐਸ. ਪ੍ਰੀਖਿਆ ਪਾਸ ਕਰਕੇ ਸਕੂਲ ਤੇ ਮਿਹਨਤੀ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਹੈ | ਉਕਤ ਜਾਣਕਾਰੀ ਦਿੰਦਿਆਂ ਸਕੂਲ ਪ੍ਰਮੁੱਖ ਮੈਡਮ ਪੂਨਮ ਰਾਣੀ ਨੇ ਦਿੰਦਿਆਂ ਦੱਸਿਆ ਕਿ ਕੌਮੀ ਪੱਧਰ ਦੀ ਉਕਤ ਪ੍ਰੀਖਿਆ ਪਾਸ ਕਰਕੇ ਹੋਣਹਾਰ ਵਿਦਿਆਰਥੀ ਨਕਸ਼ ਨੇ ਸਰਕਾਰ ਵਲੋਂ ਮਿਲਣ ਵਾਲੇ ਵਿੱਦਿਅਕ ਵਜ਼ੀਫ਼ੇ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਦਿਆਰਥੀ ਨੂੰ ਉਸ ਦੀ 12ਵੀਂ ਪੱਧਰ ਦੀ ਪੜ੍ਹਾਈ ਤੱਕ ਸਰਕਾਰ ਵਲੋਂ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਵਜ਼ੀਫ਼ਾ ਮਿਲੇਗਾ, ਜਿਸ ਨਾਲ ਮਾਪਿਆਂ ਦਾ ਆਰਥਿਕ ਬੋਝ ਘਟੇਗਾ | ਵਿਦਿਆਰਥੀ ਦੀ ਇਸ ਉਪਲਬਧੀ ਦਾ ਸਿਹਰਾ ਸਕੂਲ ਸਟਾਫ਼ ਨੂੰ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਟੀਕ ਮਾਰਗ ਦਰਸ਼ਨ ਦੀ ਬਦੌਲਤ ਹੀ ਵਿਦਿਆਰਥੀ ਨੇ ਇਸ ਪ੍ਰੀਖਿਆ ਪਾਸ ਕੀਤੀ ਹੈ | ਇਸ ਮੌਕੇ ਮੈਡਮ ਅਨੀਤਾ ਤੇ ਮੀਨਾ ਦੇਵੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਐਸ. ਕੇ. ਐਮ. ਦੇ ਧਰਨੇ 'ਚ ਸ਼ਮੂਲੀਅਤ ਦਾ ਐਲਾਨ ਅਗਲੀ ਖ਼ਬਰ ਕੰਢੀ ਸ਼ਿਵਾਲਿਕ ਇਲਾਕੇ ਦੇ ਸੰਸਾਰਪੁਰ ਮੱਕੋਵਾਲ ਵਿਖੇ 50 ਬਿਸਤਰਿਆਂ ਦਾ ਹਸਪਤਾਲ ਖੋਲਿ੍ਹਆ ਜਾਵੇ-ਸਾਹੀ
Ad Position 24