28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਸਕੂਲ ਵਿਖੇ ਮਾਂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 11-05-2026
ਟਾਂਡਾ ਉੜਮੁੜ, 10 ਮਈ (ਕੁਲਬੀਰ ਸਿੰਘ ਗੁਰਾਇਆ)-ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਪਬਲਿਕ ਹਾਈ ਸਕੂਲ ਤਲਵੰਡੀ ਡੱਡੀਆਂ ਵਿਖੇ ਸਕੂਲ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੰਤਰਰਾਸ਼ਟਰੀ ਮਾਂ ਦਿਵਸ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਵਿਚ ਛੋਟੇ ਬੱਚਿਆਂ ਦੀਆਂ ਮਾਵਾਂ ਨੂੰ ਵਿਸ਼ੇਸ਼ ਰੂਪ ਨਾਲ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਗਿਆ | ਸਕੂਲ ਪਿ੍ੰਸੀਪਲ ਅੰਜੂ ਬਾਲਾ ਦੀ ਅਗਵਾਈ 'ਚ ਮਾਂ ਦਿਵਸ ਸੰਬੰਧੀ ਕਰਵਾਏ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਮੈਡਮ ਜਸਵਿੰਦਰ ਕੌਰ ਨੇ ਮਾਂ ਦਿਵਸ ਦੀ ਵਧਾਈ ਦਿੰਦੇ ਹੋਏ ਜੀਵਨ 'ਚ ਮਾਂ ਦੀ ਮਹੱਤਤਾ 'ਤੇ ਵਿਸਥਾਰ ਪੂਰਵਕ ਵਿਚਾਰ ਚਰਚਾ ਕਰਦੇ ਹੋਏ ਕਿਹਾ ਕਿ ਇਸ ਸੰਸਾਰ 'ਚ ਰੱਬ ਤੋਂ ਬਾਅਦ ਮਾਂ ਦਾ ਦਰਜਾ ਹੈ ਅਤੇ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਹਨ ਉਹ ਜ਼ਿੰਦਗੀ ਵਿਚ ਕਦੇ ਵੀ ਅਸਫਲ ਨਹੀਂ ਹੁੰਦੇ ਮਾਂ ਬੱਚੇ ਦਾ ਪਹਿਲਾ ਗੁਰੂ ਹੈ ਜੋ ਉਸ ਨੂੰ ਜੀਵਨ ਦਾਨ ਦੇ ਨਾਲ-ਨਾਲ ਜੀਵਨ ਕਿਵੇਂ ਜਿਊਣਾ ਹੈ ਦਾ ਸਬਕ ਪੜ੍ਹਾਉਂਦੀ ਹੈ | ਸਮਾਰੋਹ ਦੌਰਾਨ ਛੋਟੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਵਲੋਂ ਮਿਲ ਕੇ ਜਿਥੇ ਡਾਂਸ ਮੁਕਾਬਲੇ ਵਿਚ ਭਾਗ ਲਿਆ ਉਥੇ ਉਨ੍ਹਾਂ ਨੂੰ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਉਨ੍ਹਾਂ ਨੇ ਖ਼ੂਬਸੂਰਤੀ ਨਾਲ ਦਿੱਤੇ | ਇਸ ਮੌਕੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਤੇ ਮਾਂ ਦਿਵਸ ਮੌਕੇ ਢੁਕਵੇਂ ਉਪਹਾਰ ਦਿੱਤੇ ਗਏ | ਇਸ ਮੌਕੇ ਪਿ੍ੰਸੀਪਲ ਅੰਜੂ ਬਾਲਾ ਨੇ ਜਿਥੇ ਮਾਂ ਦਿਵਸ ਦੀ ਮਹੱਤਤਾ ਤੇ ਚਰਚਾ ਕੀਤੀ ਉਥੇ ਉਨ੍ਹਾਂ ਨੇ ਹਾਜ਼ਰ ਬੱਚਿਆਂ ਨੂੰ ਮਾਂ ਬਾਪ ਪ੍ਰਤੀ ਉਨ੍ਹਾਂ ਦੀਆਂ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਵੀ ਅਗਾਹ ਕੀਤਾ | ਇਸ ਮੌਕੇ ਮੈਡਮ ਪਰਮਜੀਤ ਕੌਰ, ਮਨਪ੍ਰੀਤ ਕੌਰ, ਸੁਖਵਿੰਦਰ ਕੌਰ ਦਮਨਜੀਤ ਕੌਰ, ਸੁਖਵਿੰਦਰ ਕੌਰ, ਜੋਤੀ ਬਾਲਾ, ਜਸਬੀਰ ਕੌਰ, ਸ਼ਾਲੂ ਸੇਠੀ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਚੌਥੀ ਬਰਸੀ 'ਤੇ ਵਿਸ਼ੇਸ਼ ਸਵ. ਠਾ. ਜੋਗਿੰਦਰ ਸਿੰਘ ਮਿਨਹਾਸ ਅਗਲੀ ਖ਼ਬਰ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ
Ad Position 24