28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਚੌਥੀ ਬਰਸੀ 'ਤੇ ਵਿਸ਼ੇਸ਼ ਸਵ. ਠਾ. ਜੋਗਿੰਦਰ ਸਿੰਘ ਮਿਨਹਾਸ

Ad Position 21
No active advertisement
ਅਜੀਤ ਡੈਸਕ 11-05-2026
ਤਲਵਾੜਾ-ਠਾਕੁਰ ਜੋਗਿੰਦਰ ਸਿੰਘ ਮਿਨਹਾਸ ਦਾ ਜਨਮ 15 ਜਨਵਰੀ, 1962 ਨੂੰ ਮਾਤਾ ਸ੍ਰੀਮਤੀ ਆਜੋਧਿਆ ਦੇਵੀ ਦੀ ਕੁੱਖੋਂ ਤੇ ਪਿਤਾ ਪਹਿਲਵਾਨ ਠਾ. ਰਘੁਨਾਥ ਸਿੰਘ ਮਿਨਹਾਸ ਦੇ ਘਰ ਪਿੰਡ ਪਲਾਹੜ ਵਿਖੇ ਹੋਇਆ | ਆਪ ਨੇ ਮੁੱਢਲੀ ਸਿੱਖਿਆ ਸਰਕਾਰੀ ਹਾਈ ਸਕੂਲ ਬਰਿੰਗਲੀ ਤੋਂ ਹਾਸਿਲ ਕੀਤੀ | ਇਸ ਤੋਂ ਬਾਅਦ ਬੀ. ਏ. ਦੀ ਪੜ੍ਹਾਈ ਸਨ 1982 ਵਿਚ ਡੀ. ਏ. ਵੀ. ਕਾਲਜ ਦੌਲਤਪੁਰ (ਹਿ. ਪ੍ਰ.) ਤੋਂ ਪੂਰੀ ਕੀਤੀ | ਫਿਰ ਠਾਕੁਰ ਮਿਨਹਾਸ ਨੇ ਆਪਣੇ ਪਿਤਾ ਦਾ ਸਾਰਾ ਕਾਰੋਬਾਰ ਸੰਭਾਲ ਲਿਆ | ਸਨ 1986 ਵਿਚ ਆਪ ਦਾ ਵਿਆਹ ਸ੍ਰੀਮਤੀ ਰਕਸ਼ਾ ਦੇਵੀ ਨਾਲ ਹੋਇਆ | ਆਪ ਨੇ ਰਾਜਨੀਤੀ ਵਿਚ ਆਪਣਾ ਪੈਰ ਰੱਖਦਿਆਂ ਹੋਇਆਂ 1994 ਵਿਚ ਬਲਾਕ ਸੰਮਤੀ ਦੀ ਚੋਣ ਜਿੱਤੀ | 1999 ਵਿਚ ਆਪ ਸ਼੍ਰੋਮਣੀ ਅਕਾਲੀ ਦਲ (ਬ) 'ਚ ਸ਼ਾਮਿਲ ਹੋ ਗਏ | 2000 'ਚ ਸਰਕਲ ਪ੍ਰਧਾਨ ਦੇ ਅਹੁਦੇ 'ਤੇ ਨਿਵਾਜੇ ਤੇ 15 ਵਰ੍ਹੇ ਸਰਕਲ ਪ੍ਰਧਾਨ ਰਹੇ | ਆਪ ਨੇ 5 ਵਰ੍ਹੇ ਪਿੰਡ ਪਲਾਹੜ ਵਾਸੀਆਂ ਦੀ ਬਤੌਰ ਸਰਪੰਚ ਸੇਵਾ ਵੀ ਕੀਤੀ | ਆਪ 20 ਵਰ੍ਹੇ ਟਰੱਕ ਯੂਨੀਅਨ ਤਲਵਾੜਾ ਦੇ ਪ੍ਰਧਾਨ ਵੀ ਰਹੇ | ਆਪ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਵੀ ਰਹੇ | ਸ਼੍ਰੋਮਣੀ ਅਕਾਲੀ ਦਲ (ਬ) ਨੇ 2022 'ਚ ਪੀ. ਏ. ਸੀ. ਮੈਂਬਰ ਸ਼੍ਰੋਮਣੀ ਅਕਾਲੀ ਦਲ (ਬ) ਬਣਾ ਦਿੱਤਾ ਗਿਆ | ਆਪ ਦੇ ਘਰ 2 ਸਪੁੱਤਰਾਂ ਤੇ 3 ਸਪੁੱਤਰੀਆਂ ਨੇ ਜਨਮ ਲਿਆ | ਆਪ ਨੇ ਆਪਣੇ ਸਵ. ਪਿਤਾ ਪਹਿਲਵਾਨ ਠਾਕੁਰ ਰਘੁਨਾਥ ਸਿੰਘ ਮਿਨਹਾਸ ਦੀ ਪਵਿੱਤਰ ਤੇ ਨਿੱਘੀ ਯਾਦ ਵਿਚ ਸਪੋਰਟਸ ਤੇ ਸੱਭਿਆਚਾਰਕ ਮੇਲਾ ਲਗਾਤਾਰ 20 ਵਰ੍ਹੇ ਕਰਵਾਇਆ | ਆਪ ਅੱਜ ਦੇ ਦਿਨ ਆਪਣੇ ਪਰਿਵਾਰ ਤੇ ਸਮੂਹ ਖੇਤਰ ਵਾਸੀਆਂ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਅੱਜ ਆਪ ਦੀ ਚੌਥੀ ਬਰਸੀ ਤੇ ਸਮੂਹ ਹਲਕਾ ਨਿਵਾਸੀ ਆਪ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੰਕਲਪ ਲੈਂਦੇ ਹੋਏ ਆਪਣੇ-ਆਪਣੇ ਸ਼ਰਧਾਸੁਮਨ ਭੇਟ ਕਰਦੇ ਹਨ |
-ਮਨੀਸ਼ਾ ਮਹਿਤਾ
Ad Position 22
No active advertisement
ਪਿਛਲੀ ਖ਼ਬਰ ਆਰ. ਐਮ. ਬੀ. ਡੀ. ਏ. ਵੀ. ਸੈਂਟੇਨਰੀ ਪਬਲਿਕ ਸਕੂਲ 'ਚ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਸਕੂਲ ਵਿਖੇ ਮਾਂ ਦਿਵਸ ਮਨਾਇਆ
Ad Position 24