06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

-ਮਾਮਲਾ ਵੋਟਰ ਸੂਚੀਆਂ 'ਚ ਘੁਟਾਲੇ ਦਾ- ਭਾਜਪਾ ਵਲੋਂ ਕੀਤੇ ਇਤਰਾਜ਼ਾਂ ਸੰਬੰਧੀ ਚੋਣ ਕਮਿਸ਼ਨ ਨੇ ਕੀਤੀ ਕਾਰਵਾਈ

Ad Position 21
No active advertisement
ਅਜੀਤ ਡੈਸਕ 12-05-2026
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)-ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ ਨੇ ਦੱਸਿਆ ਨਗਰ ਨਿਗਮ 'ਚ ਵੋਟਰ ਸੂਚੀਆਂ 'ਚ ਬਹੁਤ ਸਾਰੀਆਂ ਧਾਂਦਲੀਆਂ ਦੇਖਣ ਨੰੂ ਮਿਲੀਆਂ ਸਨ, ਜਿਸ ਨੂੰ ਲੈ ਕੇ 200 ਦੇ ਕਰੀਬ ਲੋਕਾਂ ਨੇ ਇਤਰਾਜ਼ ਪ੍ਰਗਟ ਕੀਤੇ ਸਨ | ਭਾਰਤੀ ਜਨਤਾ ਪਾਰਟੀ ਨੇ ਕਮਿਸ਼ਨਰ, ਨਗਰ ਨਿਗਮ, ਡਿਪਟੀ ਕਮਿਸ਼ਨਰ ਤੇ ਸੂਬਾ ਚੋਣ ਆਯੋਗ ਨੂੰ ਆਪਣੇ ਇਤਰਾਜ਼ ਭੇਜ ਕੇ ਇਹ ਸਪੱਸ਼ਟ ਕਰਨ ਨੂੰ ਕਿਹਾ ਸੀ ਕਿ ਵੋਟਰ ਸੂਚੀਆਂ ਨਿਗਮ ਵਲੋਂ ਬਣਾਏ ਨਕਸ਼ੇ ਮੁਤਾਬਿਕ ਬਣਨਗੀਆਂ ਜਾਂ ਫਿਰ ਨੋਟੀਫ਼ਿਕੇਸ਼ਨ 'ਚ ਦੱਸੀਆਂ ਗਈਆਂ ਸੀਮਾਵਾਂ ਅਨੁਸਾਰ | ਇਸ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਵਫ਼ਦ ਏ. ਡੀ. ਸੀ. ਵਿਕਾਸ ਨੂੰ ਮਿਲਿਆ ਸੀ ਅਤੇ ਉਨ੍ਹਾਂ ਮੰਗ ਰੱਖੀ ਸੀ ਕਿ ਇਸਦੇ ਬਾਰੇ 'ਚ ਜਨਤਾ ਨੂੰ ਇਸ ਸੰਬੰਧੀ ਦੱਸਿਆ ਜਾਵੇ ਤਾਂ ਜੋ ਵੋਟਰ ਸੂਚੀਆਂ ਕਿਸਦੇ ਮੁਤਾਬਿਕ ਹਨ ਉਸ ਸੰਬੰਧੀ ਲੋਕ ਆਪਣੇ ਇਤਰਾਜ਼ ਦੇ ਸਕਣ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਨਗਰ ਨਿਗਮ ਚੋਣਾਂ 'ਚ ਚੋਰੀ ਕਰਨ ਲਈ ਬਹੁਤ ਸਾਰੀਆਂ ਘਪਲੇਬਾਜ਼ੀਆਂ ਕੀਤੀਆਂ ਸਨ | ਭਾਜਪਾ ਦੇ ਸਖ਼ਤ ਸਟੈਂਡ ਦੇ ਚੱਲਦਿਆਂ ਸਰਕਾਰ ਨੂੰ ਝੁਕਣਾ ਪਿਆ ਅਤੇ 10 ਮਈ ਨੂੰ ਸੂਬਾ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਪੱਤਰ 'ਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਨਵੇਂ ਸਿਰੇ ਤੋਂ ਵੋਟਰ ਸੂਚੀ ਦੀ ਰੂਪ ਰੇਖਾ ਬਣਾ ਕੇ 18 ਮਈ ਤੱਕ ਜਾਰੀ ਕੀਤਾ ਜਾਵੇ, ਜਿਸ 'ਤੇ 19 ਮਈ ਤੋਂ ਲੈ ਕੇ 25 ਮਈ ਤੱਕ ਇਤਰਾਜ਼ ਮੰਗੇ ਜਾਣ | ਉਨ੍ਹਾਂ ਕਿਹਾ ਕਿ ਸੂਬਾ ਚੋਣ ਆਯੋਗ ਵਲੋਂ ਮਾਮਲੇ ਸੰਬੰਧੀ ਉਚਿਤ ਕਾਰਵਾਈ ਕਰਨ ਨਾਲ ਭਾਜਪਾ ਦੀ ਵੱਡੀ ਜਿੱਤ ਹੋਈ ਹੈ | ਉਨ੍ਹਾਂ ਸਥਾਨਕ ਅਧਿਕਾਰੀਆਂ ਦਾ ਵੀ ਧੰਨਵਾਦ ਪ੍ਰਗਟ ਕੀਤਾ ਹੈ, ਜਿਨ੍ਹਾਂ ਚੋਣ ਆਯੋਗ ਨੂੰ ਸਹੀ ਸਥਿਤੀ ਦੀ ਜਾਣਕਾਰੀ ਦਿੱਤੀ, ਜਿਸ ਨਾਲ ਵੋਟਾਂ 'ਚ ਹੋਣ ਵਾਲੀ ਘੋਟਾਲੇਬਾਜ਼ੀ ਨੂੰ ਰੋਕਣ ਲਈ ਕਦਮ ਚੁੱਕਿਆ ਹੈ |
Ad Position 22
No active advertisement
ਪਿਛਲੀ ਖ਼ਬਰ ਵਪਾਰ ਮਡਲ ਦਸੂਹਾ ਨੇ ਕੌਂਸਲ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ
Ad Position 24