06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਵਪਾਰ ਮਡਲ ਦਸੂਹਾ ਨੇ ਕੌਂਸਲ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਦਿੱਤਾ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 12-05-2026
ਦਸੂਹਾ, 11 ਮਈ (ਪ. ਪ.) ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਸੂਹਾ ਵਲੋਂ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਪਿਛਲੇ ਪੰਜ ਦਿਨਾਂ ਤੋਂ ਹੜਤਾਲ 'ਤੇ ਬੈਠੇ ਨਗਰ ਕੌਂਸਲ ਦੇ ਮੁਲਾਜ਼ਮਾਂ ਦੀਆਂ ਜਾਇਜ਼ਾਂ ਮੰਗਾਂ ਮੰਨਣ ਲਈ ਕਾਰਜਸਾਧਕ ਅਫਸਰ ਕਮਲਜਿੰਦਰ ਸਿੰਘ ਨੂੰ ਮੰਗ-ਪੱਤਰ ਦਿੱਤਾ | ਇਸ ਮੌਕੇ ਵੱਖ-ਵੱਖ ਟਰੇਡ ਯੂਨੀਅਨਾਂ ਦੇ ਨੁਮਾਇੰਦੇ, ਮੈਂਬਰ ਤੇ ਵਪਾਰੀ ਮੌਜੂਦ ਸਨ | ਪ੍ਰਧਾਨ ਗੱਗੀ ਠੁਕਰਾਲ ਨੇ ਕਿਹਾ ਕਿ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਤੇ ਹੋਰ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਦੇ ਚੱਲਦਿਆ ਸ਼ਹਿਰ ਦੀ ਸਫਾਈ ਦਾ ਕੰਮ ਠੱਪ ਪਿਆ ਹੋਇਆ ਹੈ ਅਤੇ ਬਾਜ਼ਾਰਾਂ ਤੇ ਮੁਹੱਲਿਆਂ ਵਿਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ | ਹੜਤਾਲ ਕਾਰਨ ਨਗਰ ਕੌਂਸਲ ਦੀਆਂ ਹੋਰ ਸੇਵਾਵਾਂ ਵੀ ਠੱਪ ਪਈਆਂ ਹਨ, ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਈ. ਓ. ਕਮਲਜਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਮੰਗ-ਪੱਤਰ ਪੰਜਾਬ ਸਰਕਾਰ ਦੇ ਸੰਬੰਧਤ ਉੱਚ ਅਧਿਕਾਰੀਆਂ ਕੋਲ ਪੁੱਜਦਾ ਕੀਤਾ ਜਾਵੇਗਾ | ਇਸ ਮੌਕੇ ਸਕੱਤਰ ਨਿਰਮਲ ਸਿੰਘ ਤਲਵਾੜ, ਖਜ਼ਾਨਚੀ ਰਾਕੇਸ਼ ਮਹਾਜਨ, ਅਰਵਿੰਦਰ ਕਾਲਾ, ਸੰਜੂ ਸ਼ਰਮਾ, ਸਰਵੇਸ਼ ਸ਼ਿੰਗਾਰੀ, ਭੁਪਿੰਦਰ ਰੰਜਨ, ਚਮਨ ਲਾਲ ਜੰਬਾ, ਬਲਦੇਵ ਠਾਕੁਰ, ਰਿੰਪਾ ਸ਼ਰਮਾ, ਲਾਟੂ ਹਲਵਾਈ, ਪਰਮਜੀਤ ਸਿੰਘ ਪੰਮਾ, ਸੁਲੱਖਣ ਰਾਮ, ਰਾਜੀਵ ਚੱਢਾ, ਕੇਵਲ ਕਿ੍ਸ਼ਨ, ਕੁਲਵਿੰਦਰ ਸਿੰਘ, ਤਰਸੇਮ ਲਾਲ, ਬਿੱਲਾ ਅਰੋੜਾ, ਹਰੀਸ਼ ਦੂਆ, ਸ਼ਾਮ ਲਾਲ, ਰੋਸ਼ਨ ਲਾਲ, ਸੁਖਵਿੰਦਰ ਸਿੰਘ ਡੈਂਟਲ, ਵਿੱਕੀ ਵਰਮਾ, ਰਾਜਾ ਖੁੱਲਰ, ਕਾਲਾ ਮਹਾਜਨ, ਬਲਵੀਰ ਚੰਦ, ਵਿਨੇ ਚੱਢਾ, ਬੰਟੀ ਮਹਾਜਨ, ਰਿੰਕੂ ਮਹਿਰਾ, ਲੱਕੀ ਅਰੋੜਾ ਜੇਮਜ਼ ਗਿੱਲ, ਮਨੀ ਮਹਿਰਾ, ਵਿਕਾਸ ਖੁੱਲਰ, ਵਿਜੇ ਤੁੱਲੀ ਸਮੇਤ ਵੱਖ-ਵੱਖ ਟਰੇਡ ਯੂਨੀਅਨਾਂ ਦੇ ਨੁਮਾਇੰਦੇ ਤੇ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਮੰਡਲ ਮੁਕੇਰੀਆਂ (ਪੰਜਾਬ) ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ -ਮਾਮਲਾ ਵੋਟਰ ਸੂਚੀਆਂ 'ਚ ਘੁਟਾਲੇ ਦਾ- ਭਾਜਪਾ ਵਲੋਂ ਕੀਤੇ ਇਤਰਾਜ਼ਾਂ ਸੰਬੰਧੀ ਚੋਣ ਕਮਿਸ਼ਨ ਨੇ ਕੀਤੀ ਕਾਰਵਾਈ
Ad Position 24