ਮੁਕੇਰੀਆਂ, 11 ਮਈ (ਰਾਮਗੜ੍ਹੀਆ)-ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਮੰਡਲ ਮੁਕੇਰੀਆਂ (ਪੰਜਾਬ) ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਪਨਖ਼ੂਹ ਤੇ ਸਰਪ੍ਰਸਤ ਸਰਵਨ ਸਿੰਘ ਕੋਟਲੀ ਦੀ ਦੇਖ-ਰੇਖ ਹੇਠ ਹੋਈ | ਇਸ ਮੌਕੇ ਪੈਨਸ਼ਨਰ ਸਾਥੀਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਵਲੋਂ ਰਹਿੰਦੀਆਂ ਮੰਗਾਂ ਲਾਗੂ ਕਰਨ ਲਈ ਵਿਚਾਰ ਵਟਾਂਦਰਾ ਕੀਤਾ | ਪੈਨਸ਼ਨਰ ਆਗੂਆਂ ਨੇ ਕੋਰਟ ਵਲੋਂ ਮੁਲਾਜ਼ਮਾਂ ਦੇ ਹੱਕ ਵਿਚ ਦਿੱਤੇ ਫ਼ੈਸਲੇ ਮੁਤਾਬਿਕ 18 ਫ਼ੀਸਦੀ ਡੀ. ਏ. ਲਾਗੂ, 2.59 ਫੈਕਟਰ ਨਾਲ ਤਨਖ਼ਾਹ/ਪੈਨਸ਼ਨ ਲਾਗੂ ਕਰਨ, ਮਿ੍ਤਕ ਆਸ਼ਰਤਾ ਦੇ ਪਰਿਵਾਰਾਂ ਨੂੰ ਸਰਕਾਰ ਵਲੋਂ ਦਿੱਤੀਆਂ ਨੌਕਰੀਆਂ 12 ਫ਼ੀਸਦੀ ਵਿਆਜ ਦੇ ਨਾਲ ਸੁਲੈਸੀਅਮ ਸਰਕਾਰ ਲੈਣਾ ਰੱਦ ਕਰਨ ਦੀ ਮੰਗ ਕੀਤੀ | ਇਸ ਮੌਕੇ ਜੋਗਿੰਦਰ ਸਿੰਘ ਬਹਿਬਲਮੰਜ, ਜਗਜੀਤ ਸਿੰਘ ਪਿੰਡ ਗੁਰਦਾਸਪੁਰ, ਰਾਮ ਸਿੰਘ ਭੰਗਾਲਾ, ਕੁਲਵਿੰਦਰ ਸਿੰਘ ਕੋਟਲੀ, ਖੜਕ ਸਿੰਘ ਹਾਜੀਪੁਰ, ਕੁਲਜੀਤ ਸਿੰਘ ਨੌਸ਼ਹਿਰਾ ਪੱਤਣ, ਗੁਰਮੀਤ ਸਿੰਘ ਗੁਰਦਾਸਪੁਰ, ਗੁਰਮੀਤ ਸਿੰਘ ਗੇਰਾ, ਗੁਰਦੀਪ ਸਿੰਘ ਨੌਸ਼ਹਿਰਾ ਪੱਤਣ, ਬਿਸ਼ਨ ਦਾਸ, ਅਸ਼ਵਨੀ ਕੁਮਾਰ ਦਾਤਾਰਪੁਰ, ਲਾਲ ਸਿੰਘ ਦਾਤਾਰਪੁਰ, ਰਸ਼ਪਾਲ ਸਿੰਘ, ਸੁਰਿੰਦਰ ਕੁਮਾਰ ਤਲਵਾੜਾ, ਸ਼ਾਮ ਲਾਲ ਤਲਵਾੜਾ, ਸੂਰਤ ਸਿੰਘ ਕੋਟਲੀ ਅਤੇ ਹੋਰ ਬਹੁਤ ਸਾਰੇ ਮੈਂਬਰ ਤੇ ਪੈਨਸ਼ਨਰਜ਼ ਨੇ ਹਿੱਸਾ ਲਿਆ | ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ 'ਚ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ |