06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮੁਕੇਰੀਆਂ 'ਚ ਭਾਜਪਾ ਦਫ਼ਤਰ ਦੇ ਬਾਹਰ ਯੂਥ ਵਿੰਗ ਦਾ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 12-05-2026
ਮੁਕੇਰੀਆਂ, 11 ਮਈ (ਰਾਮਗੜ੍ਹੀਆ)-ਯੁਵਾ ਵਿੰਗ ਨੇ ਮੁਕੇਰੀਆਂ 'ਚ ਭਾਜਪਾ ਦਫ਼ਤਰ ਦੇ ਬਾਹਰ ਧਰਨਾ ਦਿੱਤਾ, ਜਿਸ 'ਚ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਮੁਕੇਰੀਆਂ ਯੂਥ ਪ੍ਰਧਾਨ ਅਮਨ ਠਾਕੁਰ ਡਡ ਨੇ ਕਿਹਾ ਕਿ ਜੇਕਰ ਭਾਜਪਾ ਈ. ਡੀ. ਨਾਲ ਮਿਲ ਕੇ ਏਜੰਸੀਆਂ ਦੀ ਦੁਰਵਰਤੋਂ ਜਾਰੀ ਰੱਖਦੀ ਹੈ ਤਾਂ ਨੌਜਵਾਨ ਇਸ ਦਾ ਸਖ਼ਤ ਵਿਰੋਧ ਕਰਨਗੇ ਤੇ ਭਾਜਪਾ ਦਫ਼ਤਰ ਦੇ ਬਾਹਰ ਸਥਾਈ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਮਨਵੀਰ ਚੰਬੜ ਨੇ ਕਿਹਾ ਕਿ ਭਾਜਪਾ ਈ. ਡੀ. ਦੀ ਦੁਰਵਰਤੋਂ ਕਰਕੇ ਦੂਜੇ ਰਾਜਾਂ ਵਿਚ ਸਰਕਾਰ ਬਣਾ ਸਕਦੀ ਹੈ ਜਾਂ ਦਬਾਅ ਬਣਾ ਸਕਦੀ ਹੈ ਪਰ ਪੰਜਾਬ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ ਇਥੇ ਧਰਮ ਦੇ ਨਾਂਅ 'ਤੇ ਲੋਕਾਂ ਨੂੰ ਵੰਡ ਕੇ, ਡਰਾ ਧਮਕਾ ਕੇ ਸਰਕਾਰ ਨਹੀਂ ਬਣਾਈ ਜਾ ਸਕਦੀ | ਵਿਰੋਧ ਪ੍ਰਦਰਸ਼ਨ ਦੌਰਾਨ ਨੌਜਵਾਨਾਂ ਨੇ ਬੀ. ਜੇ. ਪੀ. ਮੁਰਦਾਬਾਦ, ਈ. ਡੀ. ਦੀ ਦੁਰਵਰਤੋਂ ਬੰਦ ਕਰੋ ਅਤੇ ਪੰਜਾਬ ਏਕਤਾ ਜ਼ਿੰਦਾਬਾਦ ਵਰਗੇ ਬੈਨਰ ਤੇ ਤਖ਼ਤੀਆਂ ਫੜ ਕੇ ਵਿਰੋਧ ਪ੍ਰਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਇਲਾਕੇ ਦੇ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਇਸ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ ਅਤੇ ਆਪਣਾ ਸਮਰਥਨ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਟੀ. ਬੀ. ਦੀ ਬਿਮਾਰੀ ਸੰਬੰਧੀ ਬਲਾਕ ਪੱਧਰੀ ਟ੍ਰੇਨਿੰਗ ਅਗਲੀ ਖ਼ਬਰ ਮੁਕੇਰੀਆਂ ਵਿਖੇ ਭਾਜਪਾ ਵਰਕਰਾਂ ਦੀ ਮੀਟਿੰਗ
Ad Position 24