06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਟੀ. ਬੀ. ਦੀ ਬਿਮਾਰੀ ਸੰਬੰਧੀ ਬਲਾਕ ਪੱਧਰੀ ਟ੍ਰੇਨਿੰਗ

Ad Position 21
No active advertisement
ਅਜੀਤ ਡੈਸਕ 12-05-2026
ਹਰਿਆਣਾ, 11 ਮਈ (ਹਰਮੇਲ ਸਿੰਘ ਖੱਖ)-ਪੰਜਾਬ ਸਰਕਾਰ ਤੇ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਤਪਦਿਕ ਅਫ਼ਸਰ ਡਾ. ਸ਼ਕਤੀ ਸ਼ਰਮਾ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਦੀ ਅਗਵਾਈ ਹੇਠ ਬੱਚਿਆਂ 'ਚ ਹੋਣ ਵਾਲੀ ਟੀ. ਬੀ. ਦੀ ਬਿਮਾਰੀ ਸੰਬੰਧੀ ਸਮੂਹ ਆਮ ਆਦਮੀ ਕਲੀਨਿਕ ਅਤੇ ਆਰ. ਬੀ. ਐੱਸ. ਕੇ. ਮੈਡੀਕਲ ਅਫ਼ਸਰਾਂ, ਸੀ. ਐੱਚ. ਓ. ਤੇ ਆਸ਼ਾ ਫੈਸੀਲੀਟੇਟਰ ਨੂੰ ਬਲਾਕ ਪੱਧਰੀ ਟ੍ਰੇਨਿੰਗ ਕਰਵਾਈ ਗਈ | ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਦੱਸਿਆ ਕਿ ਵਰਕਸ਼ਾਪ ਦਾ ਉਦੇਸ਼ ਬੱਚਿਆਂ ਵਿਚ ਟੀ. ਬੀ. ਦੇ ਲੱਛਣ, ਇਲਾਜ ਤੇ ਪ੍ਰਬੰਧਨ 'ਚ ਸਿਹਤ ਪੇਸ਼ਾਵਰਾਂ ਦੇ ਹੁਨਰ ਅਤੇ ਗਿਆਨ ਨੂੰ ਵਧਾਉਣਾ ਹੈ | ਅੱਗੇ ਉਨ੍ਹਾਂ ਦੱਸਿਆ ਕਿ ਜ਼ੀਰੋ ਤੋਂ 14 ਸਾਲ ਦੇ ਬੱਚਿਆਂ ਵਿਚ ਦੋ ਹਫ਼ਤਿਆਂ ਤੋਂ ਵੱਧ ਖੰਘ ਤੇ ਬੁਖ਼ਾਰ, ਭਾਰ ਦਾ ਘਟਣਾ, ਥੁੱਕ ਵਿਚ ਖ਼ੂਨ, ਭੁੱਖ ਦਾ ਨਾ ਲੱਗਣਾ ਅਤੇ ਰਾਤ ਸਮੇਂ ਪਸੀਨਾ ਆਉਣਾ ਆਦਿ ਟੀ. ਬੀ. ਦੀ ਬਿਮਾਰੀ ਦੇ ਲੱਛਣ ਨਜ਼ਰ ਆਉਣ ਤਾਂ ਬੱਚਿਆਂ ਦੇ ਮਾਹਿਰ ਡਾਕਟਰ ਜਾਂ ਟੀ. ਬੀ. ਕਲੀਨਿਕ ਵਿਖੇ ਜਾਂਚ ਕਰਵਾਈ ਜਾਵੇ | ਇਸ ਮੌਕੇ ਬੱਚਿਆ ਦੇ ਰੋਗਾਂ ਦੇ ਮਾਹਿਰ ਡਾ. ਅਭਿਤੋਜ ਨੇ ਦੱਸਿਆ ਕਿ ਛੋਟੇ ਬੱਚਿਆਂ ਵਿਚ ਟੀ. ਬੀ. ਦੀ ਬਿਮਾਰੀ ਦੀ ਪਛਾਣ ਕਰਨਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਛੋਟਾ ਬੱਚਾ ਲੱਛਣਾਂ ਸੰਬੰਧੀ ਦੱਸ ਨਹੀਂ ਸਕਦਾ | ਦਵਿੰਦਰ ਸਿੰਘ, ਜ਼ਿਲ੍ਹਾ ਪ੍ਰਾਜੈਕਟ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਘਰਾਂ 'ਚ ਟੀ. ਬੀ. ਦੇ ਮਰੀਜ਼ ਹਨ ਉਨ੍ਹਾਂ ਦੇ ਘਰ ਦੇ ਸਾਰੇ ਮੈਂਬਰਾਂ ਦੇ ਨਾਲ-ਨਾਲ ਬਚਿਆ ਦੇ ਟੈੱਸਟ ਵੀ ਕਰਵਾਉਣੇ ਬਹੁਤ ਜ਼ਰੂਰੀ ਹਨ | ਇਸ ਮੌਕੇ ਨਰਿੰਦਰ ਸਿੰਘ, ਹਰਜੀਤ ਸਿੰਘ, ਜਸਤਿੰਦਰ ਸਿੰਘ ਬੀ. ਈ. ਈ., ਸਮੂਹ ਆਮ ਆਦਮੀ ਕਲੀਨਿਕ ਤੇ ਆਰ. ਬੀ. ਐੱਸ. ਕੇ. ਮੈਡੀਕਲ ਅਫ਼ਸਰਾਂ, ਸੀ. ਐੱਚ. ਓ. ਤੇ ਆਸ਼ਾ ਫੈਸੀਲੀਟੇਟਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਸਤ-ਦੁਆਬ ਨਹਿਰ 'ਤੇ ਲਾਂਘਾ ਬਣਾਉਣ ਲਈ ਕਾਂਗਰਸ ਸਰਕਾਰ ਵੇਲੇ ਆਈ ਗ੍ਰਾਂਟ ਖ਼ੁਰਦ-ਬੁਰਦ ਹੋਈ-ਗੋਲਡੀ ਅਗਲੀ ਖ਼ਬਰ ਮੁਕੇਰੀਆਂ 'ਚ ਭਾਜਪਾ ਦਫ਼ਤਰ ਦੇ ਬਾਹਰ ਯੂਥ ਵਿੰਗ ਦਾ ਪ੍ਰਦਰਸ਼ਨ
Ad Position 24