ਹੁਸ਼ਿਆਰਪੁਰ, 12 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ 'ਚ ਐਸ. ਐਚ. ਜੀ. ਐਨ. ਗਰਲਜ਼ ਹਾਈ ਸਕੂਲ ਗੜ੍ਹਦੀਵਾਲਾ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੀ ਵਿਦਿਆਰਥਣ ਜਸਵਿੰਦਰ ਕੌਰ ਨੇ 650 'ਚੋਂ 594 ਅੰਕ ਲੈ ਕੇ ਸਕੂਲ 'ਚੋਂ ਪਹਿਲਾ ਸਥਾਨ, ਕਨਿਸ਼ਕਾ ਨੇ 510 ਅੰਕ ਲੈ ਕੇ ਦੂਜਾ ਤੇ ਸ਼ਵਾਤੀ ਨੇ 419 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਬਾਕੀ ਵਿਦਿਆਰਥੀਆ ਨੇ ਵੀ ਨਤੀਜੇ 'ਚ ਵਧੀਆ ਅੰਕ ਹਾਸਿਲ ਕੀਤੇ | ਪਿ੍ੰ: ਸੋਨੀਲਾ ਰਾਜਪੂਤ ਤੇ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |