ਦਸੂਹਾ, 12 ਮਈ (ਭੁੱਲਰ)-ਪੰਜਾਬ ਸਰਕਾਰ ਨੇ ਨਗਰ ਨਿਗਮ ਤੇ ਕੌਂਸਲ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ | ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਦਸੂਹਾ ਤੋਂ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਪੈੱ੍ਰਸ ਵਾਰਤਾ ਦੌਰਾਨ ਕਿਹਾ ਕਿ ਅਸੀਂ ਨਗਰ ਕੌਂਸਲ ਦੀਆਂ ਚੋਣਾਂ 'ਚ 15 ਵਾਰਡਾਂ ਦੇ 'ਆਪ' ਉਮੀਦਵਾਰਾਂ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਵਾਂਗੇ | ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ ਪਿਛਲੇ ਚਾਰ ਸਾਲਾਂ ਤੋਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਅਨੇਕਾਂ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੀ ਨਹੀਂ ਬਲਕਿ ਪੂਰਨ ਵਿਸ਼ਵਾਸ ਹੈ ਕਿ ਇਸ ਵਾਰ ਦੀਆਂ ਨਗਰ ਕੌਂਸਲ ਤੇ ਨਗਰ ਨਿਗਮਾਂ ਦੀਆਂ ਚੋਣਾਂ 'ਚ ਲੋਗ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ | ਇਸ ਸਮੇਂ ਘੁੰਮਣ ਨੇ ਕਿਹਾ ਕਿ ਦਸੂਹਾ ਸ਼ਹਿਰ 'ਚ ਕੀਤੇ ਹੋਏ ਵਿਕਾਸ ਕੰਮਾਂ ਦੇ ਆਧਾਰ 'ਤੇ ਵੋਟ ਦੀ ਮੰਗ ਕਰਾਂਗੇ | ਇਸ ਸਮੇਂ ਜਗਮੋਹਨ ਸਿੰਘ ਘੁੰਮਣ, ਅਮਰਪ੍ਰੀਤ ਸਿੰਘ ਖ਼ਾਲਸਾ, ਤਰੁਣ ਮੰਨੂ ਖੁੱਲਰ, ਬਲਬੀਰ ਸਿੰਘ ਕਾਲਾ, ਹਰਵਿੰਦਰ ਸਿੰਘ ਕਾਹਲੋਂ, ਚੰਦਰ ਸ਼ੇਖਰ ਬੰਟੀ, ਕਮਲਪ੍ਰੀਤ ਸਿੰਘ ਵਿਰਦੀ, ਭੋਲੂ ਕੈਂਥਾਂ, ਚਮਨ ਲਾਲ ਜੰਬਾ, ਬਲਦੇਵ ਠਾਕੁਰ, ਜੋਗਿੰਦਰਪਾਲ ਨਿੱਕੂ, ਸੁਖਵਿੰਦਰ ਇੰਦੂ, ਸੰਤੋਖ ਤੌਖੀ, ਵੈਦ ਹਰਜੀਤ ਸਿੰਘ ਖੇੜਾ ਕੋਟਲੀ, ਰਣਜੀਤ ਕੌਰ, ਮਨਜੀਤ ਸੰਧੂ, ਕਮਲਦੀਪ ਹੈਪੀ, ਮਾਸਟਰ ਜਸਵੰਤ ਸਿੰਘ, ਤਰਸੇਮ ਪੰਨੂ ਹਾਜ਼ਰ ਸਨ |