ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 12ਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਜ਼ਿਲ੍ਹਾ ਹੁਸ਼ਿਆਰਪੁਰ ਦੇ 19 ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਨਾਂਅ ਦਰਜ ਕਰਕੇ ਜ਼ਿਲ੍ਹੇ, ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਉਕਤ ਵਿਦਿਆਰਥੀਆਂ 'ਚੋਂ 12 ਵਿਦਿਆਰਥੀ ਸਰਕਾਰੀ ਅਤੇ 7 ਵਿਦਿਆਰਥੀ ਨਿੱਜੀ ਸਕੂਲਾਂ ਨਾਲ ਸਬੰਧਿਤ ਹਨ | ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੇ 6 ਵਿਦਿਆਰਥੀ ਅਤੇ ਹਾਜੀਪੁਰ, ਭਾਮ, ਮਾਹਿਲਪੁਰ (ਲੜਕੀਆਂ), ਘਗਵਾਲ, ਹਾਜੀਪੁਰ (ਲੜਕੀਆਂ) ਅਤੇ ਮੈਰੀਟੋਰੀਅਸ ਸਕੂਲ ਤਲਵਾੜਾ ਦੇ 1-1 ਵਿਦਿਆਰਥੀ ਨੇ ਮੈਰਿਟ ਲਿਸਟ 'ਚ ਸਥਾਨ ਬਣਾਇਆ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੀ ਵਿਦਿਆਰਥਣ ਇਸ਼ਿਤਾ ਨੇ 500 'ਚੋਂ 491 ਅੰਕ ਲੈ ਕੇ ਮੈਰਿਟ ਸੂਚੀ 'ਚੋਂ 10ਵਾਂ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ, ਜੈਨ ਡੇ ਬੋਰਡਿੰਗ ਸਕੂਲ ਹੁਸ਼ਿਆਰਪੁਰ ਦੀ ਵਿਦਿਆਰਥਣ ਸਿ੍ਸ਼ਟੀ ਗੁਪਤਾ ਨੇ 490 ਅੰਕ ਲੈ ਕੇ ਮੈਰਿਟ ਸੂਚੀ 'ਚੋਂ 11ਵਾਂ ਰੈਂਕ ਤੇ ਜ਼ਿਲ੍ਹੇ 'ਚੋਂ ਦੂਸਰਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੀ ਵਿਦਿਆਰਥਣ ਮਾਣਸੀ ਦੇਵੀ ਨੇ 489 ਅੰਕ ਲੈ ਕੇ ਮੈਰਿਟ ਸੂਚੀ 'ਚੋਂ 12ਵਾਂ ਰੈਂਕ ਤੇ ਜ਼ਿਲ੍ਹੇ 'ਚੋਂ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਸ.ਸ.ਸ.ਸਕੂਲ ਕਮਾਹੀ ਦੇਵੀ ਦੀ ਵਿਦਿਆਰਥਣ ਨਿਧੀ, ਸ.ਸ.ਸ.ਸਕੂਲ ਹਾਜੀਪੁਰ ਦੀ ਵਿਦਿਆਰਥਣ ਧਨਅਰਜਿਤਾ ਨੇ 488 ਅੰਕ ਲੈ ਕੇ ਮੈਰਿਟ ਸੂਚੀ 'ਚੋਂ 13ਵਾਂ ਰੈਂਕ, ਬੀ.ਐਨ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਦੀ ਵਿਦਿਆਰਥਣ ਰੀਤਿਕਾ ਠਾਕੁਰ, ਕੇ.ਆਰ.ਕੇ.ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੀ ਵਿਦਿਆਰਥਣ ਦਪਨੀਸ਼ ਕੌਰ ਨੇ 487 ਅੰਕ ਲੈ ਕੇ ਮੈਰਿਟ ਸੂਚੀ 'ਚੋਂ 14ਵਾਂ ਰੈਂਕ, ਸ.ਸ.ਸ.ਸਕੂਲ ਭਾਮ ਦੀ ਵਿਦਿਆਰਥਣ ਬਬੀਤਾ ਜਸਵਾਲ, ਸ.ਸ.ਸ.ਸਕੂਲ ਕਮਾਹੀ ਦੇਵੀ ਦੀਆਂ ਵਿਦਿਆਰਥਣਾਂ ਨਿਤਾਸ਼ਾ ਚੌਧਰੀ ਤੇ ਕਿੰਜਲ ਭਾਰਦਵਾਜ, ਏ.ਐਸ. ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਦੇ ਵਿਦਿਆਰਥੀ ਅਨੁੱਜ ਨੇ 486 ਅੰਕ ਲੈ ਕੇ ਮੈਰਿਟ ਸੂਚੀ 'ਚੋਂ 15ਵਾਂ ਰੈਂਕ, ਸ.ਸ.ਸ.ਸਕੂਲ ਕਮਾਹੀ ਦੇਵੀ ਦੇ ਵਿਦਿਆਰਥੀ ਐਲਿਸ ਠਾਕੁਰ, ਜੀ.ਟੀ.ਈ. ਖ਼ਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਸੂਹਾ ਦੀ ਵਿਦਿਆਰਥਣ ਗੁਰਸਿਮਰਨ ਕੌਰ ਬਾਜਵਾ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਦੀ ਵਿਦਿਆਰਥਣ ਰੀਤਿਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਗਵਾਲ ਦੀ ਵਿਦਿਆਰਥਣ ਕਸ਼ਿਸ਼, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੀ ਵਿਦਿਆਰਥਣ ਸਾਰਾ ਅਲੀ, ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੀ ਵਿਦਿਆਰਥਣ ਜਸਵਿੰਦਰ ਕੌਰ, ਏ.ਐਸ. ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਦੇ ਵਿਦਿਆਰਥੀ ਅਗਮ ਨੇ 485 ਅੰਕ ਲੈ ਕੇ ਮੈਰਿਟ ਸੂਚੀ 'ਚੋਂ 16ਵਾਂ ਰੈਂਕ, ਸੀਨੀਅਰ ਸੈਕੰਡਰੀ ਰੈਜੀਡੈਂਸ਼ੀਅਲ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ ਤਲਵਾੜਾ ਟਾਊਨਸ਼ਿਪ ਦੇ ਵਿਦਿਆਰਥੀ ਨਵਜੋਤ ਨੇ 484 ਅੰਕ ਲੈ ਕੇ ਕੇ ਮੈਰਿਟ ਸੂਚੀ 'ਚੋਂ 17ਵਾਂ ਰੈਂਕ ਹਾਸਲ ਕਰਕੇ ਜ਼ਿਲ੍ਹੇ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ |
12ਵੀਂ ਜਮਾਤ ਦਾ ਨਤੀਜਾ : ਹੁਸ਼ਿਆਰਪੁਰ ਜ਼ਿਲ੍ਹੇ ਦੇ 19 ਵਿਦਿਆਰਥੀ ਮੈਰਿਟ ਸੂਚੀ 'ਚ
ਅਜੀਤ ਡੈਸਕ
14-05-2026