03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮਾਹਿਲਪੁਰ ਸਕੂਲ ਦੀ ਵਿਦਿਆਰਥਣ ਰੀਤਿਕਾ ਨੇ ਮੈਰਿਟ ਸੂਚੀ 'ਚ 16ਵਾਂ ਰੈਂਕ ਕੀਤਾ ਹਾਸਲ

Ad Position 21
No active advertisement
ਅਜੀਤ ਡੈਸਕ 14-05-2026

ਮਾਹਿਲਪੁਰ, 13 ਮਈ (ਰਜਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ 'ਚ ਪੀ.ਐਮ.ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਦਾ ਸਮੁੱਚਾ ਨਤੀਜਾ ਸ਼ਾਨਦਾਰ ਰਿਹਾ ਉੱਥੇ ਇਸੇ ਸਕੂਲ ਦੀ ਕਾਮਰਸ ਸਟਰੀਮ ਦੀ ਵਿਦਿਆਰਥਣ ਰੀਤਿਕਾ ਪੁੱਤਰੀ ਪਰਮਿੰਦਰ ਸਿੰਘ, ਮਾਤਾ ਰਜਨੀ ਬਾਲਾ ਨੇ 97 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ 'ਚ 16ਵਾਂ ਰੈਂਕ ਹਾਸਲ ਕਰਕੇ ਸਕੂਲ, ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਰੀਤਿਕਾ 10ਵੀ 'ਚ ਮੈਰਿਟ ਸੂਚੀ 'ਚ 10ਵਾਂ ਸਥਾਨ ਹਾਸਲ ਕਰ ਚੁੱਕੀ ਹੈ | ਗੱਲਬਾਤ ਦੌਰਾਨ ਗਣੇਸ਼ਪੁਰ ਭਾਰਟਾ ਦੀ ਵਸਨੀਕ ਰੀਤਿਕਾ ਨੇ ਦੱਸਿਆ ਕਿ ਉਹ ਗ੍ਰੇਜੂਏਸ਼ਨ ਕਰਨ ਉਪਰੰਤ ਉਹ ਯੂ.ਪੀ.ਐਸ.ਸੀ ਦਾ ਟੈੱਸਟ ਕਲੀਅਰ ਕਰਕੇ ਡਿਪਟੀ ਕਮਿਸ਼ਨਰ ਬਣਨਾ ਚਾਹੁੰਦੀ ਹੈ | ਰੀਤਿਕਾ ਦੇ ਪਿਤਾ ਪਰਮਿੰਦਰ ਸਿੰਘ ਪ੍ਰਾਈਵੇਟ ਨੌਕਰੀ ਕਰਦੇ ਹਨ ਤੇ ਮਾਤਾ ਰਜਨੀ ਬਾਲਾ ਘਰੇਲੂ ਔਰਤ ਹਨ | ਸਕੂਲ ਦੇ ਪਿ੍ੰਸੀਪਲ ਮੈਡਮ ਸਤਿੰਦਰਦੀਪ ਕੌਰ ਢਿੱਲੋਂ ਤੇ ਇੰਚਾਰਜ ਸੁਖਦੇਵ ਕਾਜਲ ਸਮੂਹ ਸਟਾਫ਼ ਨੇ ਰੀਤਿਕਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਵਧਾਈਆਂ ਦਿੱਤੀਆਂ | ਇਸ ਮੌਕੇ ਮੈਡਮ ਅਮਰਜੀਤ ਕੌਰ, ਸੁਖਵਿੰਦਰ ਕੌਰ, ਦਵਿੰਦਰ ਕੌਰ, ਪਰਮਿੰਦਰ ਕੌਰ, ਨੀਲਮ ਕੁਮਾਰੀ, ਅਨੁਪਮਾ ਬਸੀ, ਸੋਨਿਕਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 12ਵੀਂ ਜਮਾਤ ਦਾ ਨਤੀਜਾ : ਹੁਸ਼ਿਆਰਪੁਰ ਜ਼ਿਲ੍ਹੇ ਦੇ 19 ਵਿਦਿਆਰਥੀ ਮੈਰਿਟ ਸੂਚੀ 'ਚ ਅਗਲੀ ਖ਼ਬਰ ਬਾਡੀ ਬਿਲਡਰ ਰੌਨ ਸਿੰਘ ਦੀ ਅਚਾਨਕ ਹੋਈ ਮੌਤ
Ad Position 24