03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਬਾਡੀ ਬਿਲਡਰ ਰੌਨ ਸਿੰਘ ਦੀ ਅਚਾਨਕ ਹੋਈ ਮੌਤ

Ad Position 21
No active advertisement
ਅਜੀਤ ਡੈਸਕ 14-05-2026
ਟਾਂਡਾ ਉੜਮੁੜ, 13 ਮਈ (ਗੁਰਾਇਆ, ਸੈਣੀ, ਬਹਿਲ)- ਅੱਜ ਟਾਂਡਾ ਇਲਾਕੇ 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਕੌਮਾਂਤਰੀ ਪੱਧਰ ਦੇ ਨੌਜਵਾਨ ਬਾਡੀ ਬਿਲਡਰ ਰੌਨ ਸਿੰਘ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ | ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਰੌਨ ਸਿੰਘ ਦੀ ਸਿਹਤ ਅਚਾਨਕ ਵਿਗੜ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ | ਰੌਨ ਸਿੰਘ ਨੇ ਖੇਡ ਜਗਤ ਵਿਚ ਆਪਣਾ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਸੀ | ਉਸ ਨੇ ਆਸਟੇ੍ਰਲੀਆ ਸਮੇਤ ਕਈ ਹੋਰ ਦੇਸ਼ਾਂ ਵਿਚ ਅਨੇਕਾਂ ਕੌਮਾਂਤਰੀ ਪੱਧਰ ਦੇ ਖ਼ਿਤਾਬ ਆਪਣੇ ਨਾਮ ਕੀਤੇ ਸਨ | ਇਸ ਹੋਣਹਾਰ ਖਿਡਾਰੀ ਦੀ ਬੇਵਕਤੀ ਮੌਤ ਕਾਰਨ ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਵਿਚ ਭਾਰੀ ਸੋਗ ਪਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਮਾਹਿਲਪੁਰ ਸਕੂਲ ਦੀ ਵਿਦਿਆਰਥਣ ਰੀਤਿਕਾ ਨੇ ਮੈਰਿਟ ਸੂਚੀ 'ਚ 16ਵਾਂ ਰੈਂਕ ਕੀਤਾ ਹਾਸਲ ਅਗਲੀ ਖ਼ਬਰ ਕਮਾਹੀ ਦੇਵੀ ਸਕੂਲ ਦੀਆਂ 6 ਵਿਦਿਆਰਥਣਾਂ ਨੇ ਬੋਰਡ ਦੀ ਮੈਰਿਟ ਸੂਚੀ 'ਚ ਬਣਾਈ ਜਗ੍ਹਾ, ਵਿਦਿਆਰਥਣ ਇਸ਼ਿਤਾ 491 ਅੰਕ ਲੈ ਕ...
Ad Position 24