03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਕਮਾਹੀ ਦੇਵੀ ਸਕੂਲ ਦੀਆਂ 6 ਵਿਦਿਆਰਥਣਾਂ ਨੇ ਬੋਰਡ ਦੀ ਮੈਰਿਟ ਸੂਚੀ 'ਚ ਬਣਾਈ ਜਗ੍ਹਾ, ਵਿਦਿਆਰਥਣ ਇਸ਼ਿਤਾ 491 ਅੰਕ ਲੈ ਕੇ ਜ਼ਿਲ੍ਹੇ ਵਿਚ ਰਹੀ ਅੱਵਲ

Ad Position 21
No active advertisement
ਅਜੀਤ ਡੈਸਕ 14-05-2026

ਰਾਮਗੜ੍ਹ ਸੀਕਰੀ, 13 ਮਈ (ਕਟੋਚ)- ਪਿ੍ੰਸੀਪਲ ਰਾਜੇਸ਼ ਸਿੰਘ ਦੀ ਅਗਵਾਈ ਵਿਚ ਮਿਹਨਤ ਤੇ ਸਮਰਪਿਤ ਅਧਿਆਪਕਾਂ ਦੀ ਬਦੌਲਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦੀਆਂ ਹੋਣਹਾਰ 6 ਵਿਦਿਆਰਥਣਾਂ ਨੇ 12ਵੀਂ ਪ੍ਰੀਖਿਆ ਵਿਚ ਬੋਰਡ ਦੀ ਮੈਰਿਟ ਸੂਚੀ 'ਚ ਜਗ੍ਹਾ ਬਣਾ ਕੇ ਆਪਣੇ ਸਕੂਲ ਦੇ ਬੇਮਿਸਾਲ ਅਤੇ ਗੌਰਵ ਪੂਰਣ ਇਤਿਹਾਸ ਨੂੰ ਕਾਇਮ ਰਖਦਿਆਂ ਹੋਰ ਬੁਲੰਦੀਆਂ 'ਤੇ ਪਹੁੰਚਾਇਆ ਹੈ | ਵਿਦਿਆਰਥਣ ਇਸ਼ਿਤਾ ਪੁੱਤਰ ਸੁਰਿੰਦਰ ਕੁਮਾਰ ਨੇ 491/500 (98.20) ਫ਼ੀਸਦੀ ਅੰਕ ਹਾਸਲ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਵਿਚੋਂ ਅੱਵਲ ਆਉਣ ਦਾ ਵੀ ਮਾਣ ਹਾਸਲ ਕੀਤਾ ਹੈ | ਉਸ ਨੇ ਬੋਰਡ ਦੀ ਮੈਰਿਟ ਸੂਚੀ ਵਿਚ 10ਵਾਂ ਰੈਂਕ ਪ੍ਰਾਪਤ ਕੀਤਾ ਹੈ | ਪਿ੍ੰਸੀਪਲ ਰਾਜੇਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਮਾਨਸੀ ਦੇਵੀ ਪੁੱਤਰ ਮਨਜੀਤ ਕੁਮਾਰ 489/500 (97.80 ਫ਼ੀਸਦੀ) ਅੰਕ ਲੈ ਕੇ ਬੋਰਡ ਦੀ ਮੈਰਿਟ ਸੂਚੀ ਵਿਚ 12ਵਾਂ ਰੈਂਕ, ਵਿਦਿਆਰਥਣ ਨਿੱਧੀ ਪੁੱਤਰੀ ਦਲਵੀਰ ਸਿੰਘ ਨੇ 488/500 (97.60) ਫ਼ੀਸਦੀ ਲੈ ਕੇ ਬੋਰਡ ਸੂਚੀ ਵਿਚ 13ਵਾਂ ਰੈਂਕ, ਵਿਦਿਆਰਥਣ ਨਿਤਾਸ਼ਾ ਚੌਧਰੀ ਪੁੱਤਰੀ ਕਰਨੈਲ ਸਿੰਘ ਨੇ 486/500 (97.20) ਫੀਸਦੀ ਅੰਕ ਲੈ ਕੇ ਬੋਰਡ ਸੂਚੀ ਵਿਚ 15ਵਾਂ ਰੈਂਕ, ਵਿਦਿਆਰਥਣ ਕਿੰਜਲ ਭਾਰਦਵਾਜ ਪੁੱਤਰੀ ਵਿਪਨ ਕੁਮਾਰ ਨੇ ਵੀ 486/500 (97.20) ਫ਼ੀਸਦੀ ਅੰਕ ਲੈ ਕੇ ਬੋਰਡ ਸੂਚੀ ਵਿਚ 15ਵਾਂ ਰੈਂਕ ਅਤੇ ਵਿਦਿਆਰਥਣ ਐਲਿਸ ਠਾਕੁਰ ਪੁੱਤਰੀ ਇੰਦਰ ਸਿੰਘ ਨੇ 485/500 (97 ਫ਼ੀਸਦੀ) ਅੰਕ ਲੈ ਕੇ ਬੋਰਡ ਸੂਚੀ ਵਿਚ 16ਵਾਂ ਰੈਂਕ ਹਾਸਲ ਕੀਤਾ ਹੈ | ਇਥੇ ਇਹ ਦਸਣਯੋਗ ਹੈ ਕਿ ਬੀਤੇ ਦਿਨ ਦਸਵੀਂ ਬੋਰਡ ਦੇ ਐਲਾਨੇ ਨਤੀਜ਼ਿਆਂ ਵਿਚ ਵੀ ਇਸ ਸਕੂਲ ਦੇ ਦੋ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਜਗ੍ਹਾ ਬਣਾਈ ਸੀ | ਇਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਕਰੀਬ 12 ਸਾਲਾਂ ਤੋਂ ਲਗਾਤਾਰ ਇਸ ਸਕੂਲ ਦੇ ਵਿਦਿਆਰਥੀ ਮੈਰਿਟਾਂ ਹਾਸਲ ਕਰਕੇ ਜ਼ਿਲ੍ਹੇ ਅਤੇ ਪੂਰੇ ਪੰਜਾਬ ਵਿਚ ਸਕੂਲ ਦਾ ਝੰਡਾ ਬੁਲੰਦ ਕਰ ਰਹੇ ਹਨ | ਉਕਤ ਉਪਲਬਧੀਆਂ ਦਾ ਸਿਹਰਾ ਸਮੁੱਚੇ ਸਟਾਫ਼ ਨੂੰ ਦਿੰਦਿਆਂ ਪਿ੍ੰਸੀਪਲ ਰਾਜੇਸ਼ ਸਿੰਘ ਨੇ ਕਿਹਾ ਕਿ ਸਮੁੱਚੇ ਸਟਾਫ਼ ਦੀ ਮਿਹਨਤ ਅਤੇ ਇਕਜੁਟਤਾ ਨਾਲ ਹੀ ਇਸ ਸਕੂਲ ਦਾ ਨਾਂਅ ਅਤੇ ਰੁਤਬਾ ਪੂਰੇ ਪੰਜਾਬ ਵਿਚ ਚਮਕ ਰਿਹਾ ਹੈ | ਇਸ ਮੌਕੇ ਸਟੇਟ ਐਵਾਰਡੀ ਲੈਕਚਰਾਰ ਜਗਜੀਤ ਸਿੰਘ, ਸਟੇਟ ਐਵਾਰਡੀ ਲੈਕਚਰਾਰ ਵਿਜੇ ਸ਼ਰਮਾ, ਸੋਹਨ ਸਿੰਘ, ਪੂਨਮ ਬਾਲਾ, ਰੇਖਾ ਦੇਵੀ ਅਤੇ ਨੀਨਾ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਡੀ ਬਿਲਡਰ ਰੌਨ ਸਿੰਘ ਦੀ ਅਚਾਨਕ ਹੋਈ ਮੌਤ ਅਗਲੀ ਖ਼ਬਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ 7 ਜੂਨ ਨੂੰ ਸ੍ਰੀਨਗਰ 'ਚ ਕਰਵਾਏਗੀ '84 ਦੇ ਸ਼ਹੀਦਾਂ ਦੀ ਯਾਦ 'ਚ ਸਮਾਗਮ-ਖ਼ਾਲਸਾ
Ad Position 24