ਸੈਲਾ ਖ਼ੁਰਦ, 13 ਮਈ (ਹਰਵਿੰਦਰ ਸਿੰਘ ਬੰਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਇੰਚਾਰਜ ਹਰਬਿਲਾਸ ਬੰਗਾ ਨੇ ਦੱਸਿਆ ਕਿ ਯੁਵਰਾਜ ਚੌਧਰੀ ਪੁੱਤਰ ਵਿਜੇ ਕੁਮਾਰ ਨੇ 91 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਮਨਪ੍ਰੀਤ ਸਿੰਘ ਪੁੱਤਰ ਸਰਬਜੋਤ ਸਿੰਘ ਤੇ ਰਮਨਦੀਪ ਕੌਰ ਪੁੱਤਰੀ ਕਮਲੇਸ਼ ਸਿੰਘ ਨੇ ਸਾਂਝੇ ਤੌਰ 'ਤੇ 89.2 ਫ਼ੀਸਦੀ ਅੰਕ ਹਾਸਿਲ ਕਰਕੇ ਸਾਂਝੇ ਤੌਰ 'ਤੇ ਦੂਸਰਾ ਅਤੇ ਹੇਜ਼ਲ ਪੁੱਤਰੀ ਰਾਮ ਲੁਭਾਇਆ ਨੇ 89 ਫ਼ੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਲੈਕ. ਮਨੋਜ ਕੁਮਾਰ ਬੰਗਾ, ਸੁਨੀਤਾ ਕੁਮਾਰੀ, ਕਿਰਨ ਬਾਲਾ, ਰਾਜ ਕੁਮਾਰ, ਜਸਵੀਰ ਸਿੰਘ, ਰਾਜਦੀਪ ਕੌਰ, ਸੁਨੀਤਾ ਦੇਵੀ, ਗੁਰਿੰਦਰ ਸਿੰਘ, ਰਣਜੀਤ ਸਿੰਘ, ਰੁਪਿੰਦਰ ਕੌਰ, ਮੈਡਮ ਪ੍ਰਭਾ, ਮੈਡਮ ਰੀਤੂ, ਮਹਿੰਦਰ ਕੌਰ, ਹਰਵਿੰਦਰ ਕੌਰ, ਪ੍ਰਵੀਨ ਭੱਲਾ, ਕੁਲਦੀਪ ਕੌਰ, ਮੈਡਮ ਨਿਸ਼ਾ ਤੇ ਮਿਸ ਮਮਤਾ ਆਦਿ ਹਾਜ਼ਰ ਸਨ |