ਜਰਮਨ ਤਕਨਾਲੋਜੀ ’ਤੇ ਆਧਾਰਿਤ ਸੁਣਨ ਵਾਲਿਆਂ ਮਸ਼ੀਨਾਂ 50 ਫੀਸਦੀ ਛੋਟ ’ਤੇ 3 ਨੂੰ ਹੁਸ਼ਿਆਰਪੁਰ ਵਿਖੇ ਉਪਲਬਧ
ਲੁਧਿਆਣਾ, 31 ਅਕਤੂਬਰ (ਅ. ਬ.)
ਲੁਧਿਆਣਾ, 31 ਅਕਤੂਬਰ (ਅ. ਬ.)-ਜਰਮਨ ਤਕਨਾਲੋਜੀ ’ਤੇ ਆਧਾਰਿਤ ਸੁਣਨ ਵਾਲਿਆਂ ਮਸ਼ੀਨਾਂ 50 ਫੀਸਦੀ ਛੋਟ ’ਤੇ 3 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਲੱਗਣ ਵਾਲੇ ਕੈਂਪ ’ਚ ਉਪਲਬਧ ਹੋਣਗੀਆਂ। ਘੱਟ ਸੁਣਾਈ ਦੇਣ ਵਾਲੇ ਵਿਅਕਤੀਆਂ ਲਈ ਇਹ ਇਕ ਚੰਗੀ ਖ਼ਬਰ ਹੈ, ਜਿਹੜੇ ਕੰਨ ਦੀ ਮਸ਼ੀਨ ਮਹਿੰਗੀ ਹੋਣ ਕਾਰਨ ਨਹੀਂ ਖ਼ਰੀਦ ਪਾ ਰਹੇ ਜਾਂ ਉਚ ਕੀਮਤਾਂ ਹੋਣ ਕਾਰਨ ਇਨ੍ਹਾਂ ਮਸ਼ੀਨਾਂ ਨੂੰ ਖ਼ਰੀਦਣ ਵਿਚ ਅਸਮਰਥ ਹਨ। ਹੁਣ ਜਰਮਨ ਤਕਨਾਲੋਜੀ ’ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ ਬਾਜ਼ਾਰ ਦਰ ਤੋਂ 50 ਫੀਸਦੀ ਛੋਟ ’ਤੇ 4000, 6000, 8000, 11000, 14000 ਤੇ 18000 ਰੁਪਏ ਵਿਚ ਉਪਲਬਧ ਹੋਣਗੀਆਂ, ਜਿਸ ਦੀ 1 ਸਾਲ ਦੀ ਗਰੰਟੀ ਵੀ ਹੋਵੇਗੀ। ਇਸ ਲਈ 3 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਹੁਸ਼ਿਆਰਪੁਰ ਦੇ ਮਿਲਾਪ ਨਗਰ, ਧਾਮੀ ਹਸਪਤਾਲ ਦੇ ਸਾਹਮਣੇ ਹੋਟਲ ਐਮ. ਆਈ. ਰੂਮ ਵਿਚ ਕੈਂਪ ਦੌਰਾਨ ਜਾਂਚ ਤੋਂ ਬਾਅਦ ਉਪਲਬਧ ਕਰਵਾਈਆਂ ਜਾਣਗੀਆਂ। ਇਸ ਕੈਂਪ ਵਿਚ ਕੋਲਕਾਤਾ ਦੇ ਪ੍ਰਸਿੱਧ ਆਡੀਓਲੋਜਿਸਟ, ਡਾ. ਲਕਸ਼ਮੀਕਾਂਤ ਟੀਮ ਸਮੇਤ ਵਿਸ਼ੇਸ਼ ਤੌਰ ’ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਇਹ ਕੈਂਪ ਜ਼ਰੂਰਤਮੰਦ ਵਿਅਕਤੀ ਲਈ ਲਾਹੇਵੰਦ ਹੋਵੇਗਾ, ਇਸ ਲਈ ਹੁਸ਼ਿਆਰਪੁਰ ਨਿਵਾਸੀ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।