31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਗੈਰ-ਕਾਨੂੰਨੀ ਵੋਟਿੰਗ ਦੇ ਦੋਸ਼ ਵਿਚ ਇਕ ਭਾਰਤੀ ਗ੍ਰਿਫ਼ਤਾਰ

ਸੈਕਰਾਮੈਂਟੋ, 31 ਅਕਤੂਬਰ (ਹੁਸਨ ਲੜੋਆ ਬੰਗਾ)-ਭਾਰਤੀ ਨਾਗਰਿਕ ਮੁਕੇਸ਼ ਕੁਮਾਰ ਸੋਮਾਭਾਈ ਚੌਧਰੀ ਨੂੰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ ਕਿ ਉਸ ਨੇ ਮਿਨੀਸੋਟਾ ਵਿਚ 2024 ਦੀਆਂ ਆਮ ਚੋਣਾਂ ਵਿਚ ਵੋਟ ਪਾਉਣ ਲਈ ਇਕ ਅਮਰੀਕੀ ਨਾਗਰਿਕ ਹੋਣ ਦਾ ਝੂਠਾ ਦਾਅਵਾ ਕੀਤਾ ਸੀ। ਦੋਸ਼ ਅਨੁਸਾਰ ਚੌਧਰੀ ਨੇ 5 ਨਵੰਬਰ, 2024 ਨੂੰ ਇਕ...

Ad Position 21
No active advertisement
ਅਜੀਤ ਡੈਸਕ 01-11-2026

ਸੈਕਰਾਮੈਂਟੋ, 31 ਅਕਤੂਬਰ (ਹੁਸਨ ਲੜੋਆ ਬੰਗਾ)-ਭਾਰਤੀ ਨਾਗਰਿਕ ਮੁਕੇਸ਼ ਕੁਮਾਰ ਸੋਮਾਭਾਈ ਚੌਧਰੀ ਨੂੰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ ਕਿ ਉਸ ਨੇ ਮਿਨੀਸੋਟਾ ਵਿਚ 2024 ਦੀਆਂ ਆਮ ਚੋਣਾਂ ਵਿਚ ਵੋਟ ਪਾਉਣ ਲਈ ਇਕ ਅਮਰੀਕੀ ਨਾਗਰਿਕ ਹੋਣ ਦਾ ਝੂਠਾ ਦਾਅਵਾ ਕੀਤਾ ਸੀ। ਦੋਸ਼ ਅਨੁਸਾਰ ਚੌਧਰੀ ਨੇ 5 ਨਵੰਬਰ, 2024 ਨੂੰ ਇਕ ਵੋਟਰ ਸਰਟੀਫਿਕੇਟ ’ਤੇ ਦਸਤਖ਼ਤ ਕੀਤੇ ਸਨ।

ਜਿਸ ਵਿਚ ਪੁਸ਼ਟੀ ਕੀਤੀ ਗਈ ਸੀ ਕਿ ਉਹ ਇਕ ਅਮਰੀਕੀ ਨਾਗਰਿਕ ਹੈ। ਵਕੀਲਾਂ ਦਾ ਦੋਸ਼ ਹੈ ਕਿ ਉਹ ਨਾਗਰਿਕ ਨਹੀਂ ਸੀ ਅਤੇ ਜਾਣਬੁੱਝ ਕੇ ਆਪਣੀ ਵੋਟ ਪਾਉਣ ਲਈ ਗਲਤ ਬਿਆਨ ਦਿੱਤਾ ਸੀ। ਚੌਧਰੀ ’ਤੇ ਦੋ ਸੰਘੀ ਦੋਸ਼ ਹਨ, ਵੋਟਿੰਗ ਵਿਚ ਗਲਤ ਜਾਣਕਾਰੀ ਪ੍ਰਦਾਨ ਕਰਨਾ ਅਤੇ ਵੋਟ ਪਾਉਣ ਜਾਂ ਵੋਟ ਪਾਉਣ ਲਈ ਰਜਿਸਟਰ ਕਰਨ ਲਈ ਅਮਰੀਕੀ ਨਾਗਰਿਕਤਾ ਦਾ ਝੂਠਾ ਦਾਅਵਾ ਕਰਨਾ। ਉਸ ਨੂੰ ਹਰੇਕ ਦੋਸ਼ ਵਿਚ ਵੱਧ ਤੋਂ ਵੱਧ ਪੰਜ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। 

 

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਧੀਣਾ ਵਿਖੇ ਡ੍ਰੋਨ ਸ਼ੋਅ ਕਰਵਾਇਆ ਅਗਲੀ ਖ਼ਬਰ ਟਰੰਪ ਵਲੋਂ ਰਾਮਾਸਵਾਮੀ ਸਮੇਤ ਹੋਰ ਰਿਪਬਲੀਕਨ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ
Ad Position 24