31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

31 ਦਿਨਾਂ ਵਿਚ ਧੋਖਾਧੜੀ ਨਾਲ 30 ਲੱਖ ਡਾਲਰ ਕਮਾਉਣ ਦਾ ਦੋਸ਼

ਨਿਊਯਾਰਕ, 31 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਨਾਸਾਊ ਕਾਊਂਟੀ ਵਿਚ ਫ਼ਰਜੀ ਦਵਾਈ ਦੁਕਾਨਾਂ ਰਾਹੀਂ ਲੱਖਾਂ ਡਾਲਰ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਦੇ ਹਵਾਲੇ ਨਾਲ ਆਈ ਰਿਪੋਰਟ ਮੁਤਾਬਕ ਬਖੋਦਿਰ ਮੀਰੋਦੀਮੋਵ ਉਤੇ ਸਿਰਫ਼ 31 ਦਿਨਾਂ ਵਿਚ 30 ਲੱਖ ਡਾਲਰ ਹਾਸਲ ਕਰਨ ਦਾ ਦੋਸ਼ ਹੈ। ਮਾਮਲੇ ਨਾਲ ਜੁੜਿਆ ਦੂਜਾ ਨਾਂਅ ਅਬਦਿਲਾਕਿਮ ਬਰਦੀਕੁਲੋਵ ਦਾ ਹੈ। ਦੋਵੇਂ ਦੇਸ਼ ਤੋਂ ਬਾਹਰ ਦੱਸੇ ਗਏ ....

Ad Position 21
No active advertisement
ਅਜੀਤ ਡੈਸਕ 01-11-2026

ਨਿਊਯਾਰਕ, 31 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਨਾਸਾਊ ਕਾਊਂਟੀ ਵਿਚ ਫ਼ਰਜੀ ਦਵਾਈ ਦੁਕਾਨਾਂ ਰਾਹੀਂ ਲੱਖਾਂ ਡਾਲਰ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਦੇ ਹਵਾਲੇ ਨਾਲ ਆਈ ਰਿਪੋਰਟ ਮੁਤਾਬਕ ਬਖੋਦਿਰ ਮੀਰੋਦੀਮੋਵ ਉਤੇ ਸਿਰਫ਼ 31 ਦਿਨਾਂ ਵਿਚ 30 ਲੱਖ ਡਾਲਰ ਹਾਸਲ ਕਰਨ ਦਾ ਦੋਸ਼ ਹੈ। ਮਾਮਲੇ ਨਾਲ ਜੁੜਿਆ ਦੂਜਾ ਨਾਂਅ ਅਬਦਿਲਾਕਿਮ ਬਰਦੀਕੁਲੋਵ ਦਾ ਹੈ। ਦੋਵੇਂ ਦੇਸ਼ ਤੋਂ ਬਾਹਰ ਦੱਸੇ ਗਏ ਹਨ।ਪੁਲਿਸ ਦੇ ਲਿਖਤੀ ਬਿਆਨ ਅਨੁਸਾਰ ਫ੍ਰੀਪੋਰਟ ਦੀ ‘ਆਰਐੱਨਜੇ ਫਾਰਮੇਸੀ’ ਅਤੇ ਫਲੋਰਲ ਪਾਰਕ ਦੀ ‘ਜੈਰਿਕੋ ਐਕਸਪ੍ਰੈੱਸ ਆਰਐਕਸ’ ਨੇ ਕਰੀਬ 80 ਲੱਖ ਡਾਲਰ ਦੇ ਬਿੱਲ ਪੇਸ਼ ਕੀਤੇ, ਜਿਨ੍ਹਾਂ ਵਿਚੋਂ ਲਗਭਗ 50 ਲੱਖ ਡਾਲਰ ਦੀ ਅਦਾਇਗੀ ਹੋਈ। ਦੋਸ਼ ਹੈ ਕਿ ਡਾਕਟਰਾਂ ਅਤੇ ਮਰੀਜ਼ਾਂ ਦੀ ਪਛਾਣ ਚੋਰੀ ਕਰਕੇ ਜਾਅਲੀ ਦਵਾਈ ਪਰਚੀਆਂ ਬਣਾਈਆਂ ਗਈਆਂ।

ਫਿਰ ਮੈਡੀਕੇਡ, ਮੈਡੀਕੇਅਰ ਅਤੇ ਨਿੱਜੀ ਬੀਮਾ ਕੰਪਨੀਆਂ ਤੋਂ ਪੈਸੇ ਵਸੂਲੇ ਗਏ ਪਰ ਮਰੀਜ਼ਾਂ ਨੂੰ ਦਵਾਈਆਂ ਨਹੀਂ ਦਿੱਤੀਆਂ ਗਈਆਂ।ਕਵੀਨਜ਼ ਦੇ ਇਕ ਵੱਖਰੇ ਮਾਮਲੇ ਵਿਚ ਦਵਾਈ ਦੁਕਾਨਾਂ ਦੇ ਮਾਲਕ 62 ਸਾਲਾ ਮਿਗੇਲ ਬੈਰਨ ਉਤੇ ਤਿੰਨ ਕਰੋੜ 10 ਲੱਖ ਡਾਲਰ ਤੋਂ ਵੱਧ ਦੀ ਧੋਖਾਧੜੀ ਦਾ ਦੋਸ਼ ਹੈ। ਅਟਾਰਨੀ ਜਨਰਲ ਦਫ਼ਤਰ ਮੁਤਾਬਕ ਉਹ ਮਰੀਜ਼ਾਂ ਨੂੰ ਨਕਦ ਲਾਲਚ ਦੇ ਕੇ ਆਪਣੀਆਂ ਦੁਕਾਨਾਂ ਤੋਂ ਦਵਾਈਆਂ ਲੈਣ ਲਈ ਕਹਿੰਦਾ ਸੀ। ਫਿਰ ਕੁਝ ਦਵਾਈਆਂ ਸਸਤੇ ਭਾਅ ਵਾਪਸ ਖ਼ਰੀਦ ਕੇ ਹੋਰ ਮਰੀਜ਼ਾਂ ਨੂੰ ਦਿੰਦਾ ਅਤੇ ਉਨ੍ਹਾਂ ਲਈ ਮੁੜ ਸਰਕਾਰੀ ਅਦਾਇਗੀ ਲੈਂਦਾ ਸੀ।

ਬੈਰਨ ਉਤੇ ਇਸ ਰਕਮ ਨਾਲ ਮਹਿੰਗੀਆਂ ਜਾਇਦਾਦਾਂ ਅਤੇ ਗੱਡੀਆਂ ਖ਼ਰੀਦਣ ਦੇ ਦੋਸ਼ ਵੀ ਹਨ। ਉਸ ਨੂੰ ਲਾਗਾਰਡੀਆ ਹਵਾਈ ਅੱਡੇ ਉਤੇ ਟੋਰਾਂਟੋ ਜਾਣ ਦੀ ਕੋਸ਼ਿਸ਼ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਮੁੱਖ ਦੋਸ਼ ਸਾਬਤ ਹੋਣ ਉਤੇ ਉਸ ਨੂੰ ਵੱਧ ਤੋਂ ਵੱਧ 25 ਸਾਲ ਕੈਦ ਹੋ ਸਕਦੀ ਹੈ।ਨਾਸਾਊ ਵਿਚ ਫ਼ਿਲਹਾਲ ਦੋਸ਼ ਸਬੰਧਤ ਕੰਪਨੀਆਂ ਖ਼ਿਲਾਫ਼ ਦਰਜ ਹਨ। ਦੋਵਾਂ ਮਾਮਲਿਆਂ ਦੇ ਦੋਸ਼ ਅਜੇ ਅਦਾਲਤ ਵਿਚ ਸਾਬਤ ਨਹੀਂ ਹੋਏ ਹਨ।

 

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਭਰ ਵਿਚ ਮਨਾਇਆ ਗਿਆ ਹੈਲੋਵੀਨ ਦਾ ਤਿਉਹਾਰ ਅਗਲੀ ਖ਼ਬਰ ਵਿਰੋਧੀ ਧਿਰ ਹੁਣ ‘ਅਵਰੋਧ ਧਿਰ’ ਬਣੀ-ਮੋਦੀ
Ad Position 24