31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਯੂ.ਕੇ. ਤੋਂ ਪ੍ਰਿੰ. ਸੰਘਾ ਓ.ਬੀ.ਈ. ਦੀਆਂ ਪ੍ਰਕਾਸ਼ਨਾਵਾਂ ’ਤੇ ਪੀ.ਐਚ.ਡੀ. ਲਈ ਵਜ਼ੀਫਾ ਦੇਣ ਦਾ ਐਲਾਨ

ਲੰਡਨ, 31 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਿੰਸੀਪਲ ਡਾ. ਸੁਜਿੰਦਰ ਸਿੰਘ ਸੰਘਾ ਓ.ਬੀ.ਈ. ਦੀਆਂ 7 ਪੁਸਤਕਾਂ ਸਮੇਤ 11 ਪ੍ਰਕਾਸ਼ਨਾਵਾਂ (1968 ਤੋਂ 2026 ਤੱਕ ਦੀਆਂ) ਮੁਕੰਮਲ ਹੋ ਚੁੱਕੀਆਂ ਹਨ। ਇਨ੍ਹਾਂ ਦੇ ਵਿਸ਼ੇ-ਵਸਤੂ ਵੱਖ-ਵੱਖ, ਡੂੰਘੇ ਤੇ ਵਿਸ਼ਾਲ ਹਨ। ਇਨ੍ਹਾਂ ਅਧਾਰਿਤ ਖੋਜ ਰਾਹੀਂ ਮੌਲਿਕ ਪੀ.ਐਚ.ਡੀ. ਕਰਨ ਦੇ ਉਮੀਦਵਾਰ ਲਈ ਵਜ਼ੀਫੇ ਦੀ ਵਿਵਸਥਾ ਪੰਜਾਬੀ ...

Ad Position 21
No active advertisement
ਅਜੀਤ ਡੈਸਕ 01-11-2026

ਲੰਡਨ, 31 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਿੰਸੀਪਲ ਡਾ. ਸੁਜਿੰਦਰ ਸਿੰਘ ਸੰਘਾ ਓ.ਬੀ.ਈ. ਦੀਆਂ 7 ਪੁਸਤਕਾਂ ਸਮੇਤ 11 ਪ੍ਰਕਾਸ਼ਨਾਵਾਂ (1968 ਤੋਂ 2026 ਤੱਕ ਦੀਆਂ) ਮੁਕੰਮਲ ਹੋ ਚੁੱਕੀਆਂ ਹਨ। ਇਨ੍ਹਾਂ ਦੇ ਵਿਸ਼ੇ-ਵਸਤੂ ਵੱਖ-ਵੱਖ, ਡੂੰਘੇ ਤੇ ਵਿਸ਼ਾਲ ਹਨ। ਇਨ੍ਹਾਂ ਅਧਾਰਿਤ ਖੋਜ ਰਾਹੀਂ ਮੌਲਿਕ ਪੀ.ਐਚ.ਡੀ. ਕਰਨ ਦੇ ਉਮੀਦਵਾਰ ਲਈ ਵਜ਼ੀਫੇ ਦੀ ਵਿਵਸਥਾ ਪੰਜਾਬੀ ਗਾਰਡੀਅਨ ਪ੍ਰੈੱਸ ਬਰਮਿੰਘਮ ਯੂ. ਕੇ .ਵਲੋਂ ਸਥਾਪਿਤ ਕੀਤੀ ਜਾ ਰਹੀ ਹੈ।

ਇਸ ਦੇ ਡਇਰੈਕਟਰ ਐਡਵੋਕੇਟ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਵੇਰਵਾ ਤੈਅ ਕੀਤਾ ਜਾ ਰਿਹਾ ਹੈ। ਇਹ ਪ੍ਰਕਾਸ਼ਨਾਵਾਂ ਆਪਣੇ ਵਿਸ਼ਿਆਂ ਅਤੇ ਵਸਤੂ ਰਾਹੀਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਵਿਸ਼ਵ ਭਰ ਵਿਚ ਫੈਲੇ ਸਿੱਖ ਪੰਥਕ ਮਸਲਿਆਂ ਨੂੰ ਅੰਕਿਤ ਕਰਦੀਆਂ ਹਨ। ਇਨ੍ਹਾਂ ਦਾ ਮੁੱਖ ਧੁਰਾ ਵਿਸ਼ਵ ਪ੍ਰਸੰਗ ਵਿਚ ਭਾਰਤ, ਦੇਸ਼-ਦੁਨੀਆਂ ਦੇ ਨਾਲ-ਨਾਲ ਯੂ.ਕੇ. ਵਿਚ ਵੱਸਦੇ ਪੰਜਾਬੀਆਂ, ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੀ ਸਾਂਭ-ਸੰਭਾਲ ਵੀ ਹੈ। ਪੰਜਾਬ ਤੇ ਪੰਜਾਬੀਅਤ ਨਾਲ ਸਿੱਖ ਫ਼ਲਸਫ਼ੇ, ਅਕਾਲੀ ਤੇ ਗੁਰਦਆਰਿਆਂ ਨਾਲ ਸੰਬੰਧਿਤ ਲਹਿਰਾਂ, 1984 ਦੇ ਘੱਲੂਘਾਰੇ, ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਬਾਰੇ ਚਿੰਤਾਵਣੀਆਂ ਅਤੇ ਸੰਭਾਵਨਾਵਾਂ ਪੇਸ਼ ਕਰਦੀਆਂ ਹਨ।

ਡਾ. ਸੰਘਾ ਨੇ ਦੱਸਿਆ ਕਿ ਇਨ੍ਹਾਂ ਪ੍ਰਕਾਸ਼ਨਾਵਾਂ ’ਚ ਯੂ.ਕੇ. ਦੇ ਗੁਰਦੁਆਰਿਆ ਦੇ ਪਬੰਧਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਕਾਸ-ਵਿਸਥਾਰ ਤੋਂ ਇਲਾਵਾ ਪ੍ਰਵਾਸ, ਨਸਲਵਾਦ, ਘੱਟ ਗਿਣਤੀਆਂ ਲਈ ਬਰਾਬਰ ਅਧਿਕਾਰਾਂ ਅਤੇ ਵਲੈਤ ਵਿਚ ਕੁਝ ਦੇਸੀ ਪ੍ਰੀਵਾਰਾਂ ਦਾ 100 ਸਾਲਾ ਇਤਿਹਾਸ ਹੈ। ਇਨ੍ਹਾਂ ‘ਚ ਵਿਦਿਅਕ, ਸਮਾਜਿਕ, ਆਰਥਿਕ ਅਤੇ ਮੀਡੀਆ ਮਸਲਿਆਂ ਦੇ ਨਾਲ-ਨਾਲ ਤਕਨੀਕੀ ਵਿਕਾਸ ਅਤੇ ਪੱਤਰਕਾਰੀ ਦੇ ਲੇਖਾਂ ਤੋਂ ਲੈ ਕੇ ‘ਐਕਸ’ (ਸੋਸ਼ਲ ਮੀਡੀਆ) ਤੱਕ ਦੇ ਸਫ਼ਰ ਨੂੰ ਵੀ ਪੇਸ਼ ਕੀਤਾ ਗਿਆ ਹੈ। ਕੁਝ ਮੁਲਾਕਾਤਾਂ, ਕੌਮਾਂਤਰੀ ਸਫ਼ਰਨਾਮੇ ਅਤੇ ਵਲੈਤ ਵਿਚ ਪੰਜਾਬੀ ਜੀਵਨ ਬਾਰੇ ਦ੍ਰਿਸ਼ਟੀਕੋਂਣ ਵੀ ਇਨ੍ਹਾਂ ਕਿਤਾਬਾਂ ਵਿਚ ਪੜ੍ਹਨਯੋਗ ਹਨ। 

 

Ad Position 22
No active advertisement
ਪਿਛਲੀ ਖ਼ਬਰ ਟਰੰਪ ਪ੍ਰਸ਼ਾਸਨ ਨੂੰ ਦੋ ਅਦਾਲਤੀ ਝਟਕੇ ਅਗਲੀ ਖ਼ਬਰ ਭਾਰਤ ਸਾਹਮਣੇ ਅੱਜ ਮਲੇਸ਼ੀਆ ਦੀ ਚੁਣੌਤੀ
Ad Position 24