ਨਵੀਂ ਦਿੱਲੀ, 31 ਅਕਤੂਬਰ (ਪੀ. ਟੀ. ਆਈ.)-ਭਾਰਤ ਦੀ ਪਹਿਲੀ ਮਹਿਲਾ ਵਿਸ਼ਵ ਚੈਂਪੀਅਨ ਮਨੀਸ਼ਾ ਭਾਨਵਾਲਾ ਲਾਸ ਏਂਜਲਸ ਉਲੰਪਿਕ (2028) ਵਿਚ 57 ਕਿੱਲੋਗ੍ਰਾਮ ਵਰਗ ਵਿਚ ਤਗਮਾ ਜਿੱਤਣ ‘ਤੇ ਨਜ਼ਰਾਂ ਟਿਕਾਈ ਬੈਠੀ ਹੈ। ਇਸ ਤਜਰਬੇਕਾਰ ਪਹਿਲਵਾਨ ਦੀ ਤਾਕਤ ਉਸ ਦੇ ਸਵਰਗਵਾਸੀ ਪਿਤਾ ਹਨ, ਜੋ ਉਸ ਦੇ ਦਿਲ ਵਿਚ ਵੱਸਦੇ ਹਨ। ਹਰਿਆਣਾ ਦੀ 29 ਸਾਲਾ ਮਨੀਸ਼ਾ ਨੇ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਬੀਤੇ ਦਿਨ ਉਸ ਸਮੇਂ ਇਤਿਹਾਸ ਰਚ ਦਿੱਤਾ, ਜਦੋਂ ਉਹ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ।
ਮਨੀਸ਼ਾ ਨੇ ਕਿਹਾ ਕਿ ਏਸ਼ਿਆਈ ਖੇਡਾਂ ਵਿਚ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ। ਮੈਂ ਆਪਣੇ ਕੋਚ ਵੀਰੇਂਦਰ ਦਹੀਆ ਤੋਂ ਕੁਸ਼ਤੀ ਸਿਖਲਾਈ ਅਤੇ ਰਿਕਵਰੀ ਬਾਰੇ ਪੁੱਛਦੀ ਰਹੀ। ਉਸ ਨੇ ਕਿਹਾ ਕਿ ਮੇਰਾ ਅਗਲਾ ਟੀਚਾ ਵਿਸ਼ਵ ਚੈਂਪੀਅਨਸ਼ਿਪ ਹੋਣਾ ਚਾਹੀਦਾ ਹੈ।ਮੈਨੂੰ ਅਜੇ ਵੀ ਯਾਦ ਹੈ ਕਿ ਉਨ੍ਹਾਂ ਕਿਹਾ ਸੀ ਕਿ ਰੱਬ ਨੇ ਮੇਰੇ ਲਈ ਕੁਝ ਵੱਡਾ ਸੋਚ ਰੱਖਿਆ ਹੈ।ਏਸ਼ਿਆਈ ਖੇਡਾਂ ਵਿਚ 57 ਕਿੱਲੋਗ੍ਰਾਮ ਵਰਗ ਵਿਚ ਹਿੱਸਾ ਲੈਣ ਤੋਂ ਬਾਅਦ ਉਹ ਵਿਸ਼ਵ ਚੈਂਪੀਅਨਸ਼ਿਪ ਵਿਚ 59 ਕਿੱਲੋਗ੍ਰਾਮ ਵਰਗ ਵਿਚ ਉਤਰੀ ਸੀ।