31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਉਮਰ ਅਬਦੁੱਲਾ ਨੇ ਨਿਧੀ ਰਾਜ਼ਦਾਨ ਨਾਲ ਕਰਵਾਇਆ ਵਿਆਹ

ਨਵੀਂ ਦਿੱਲੀ, 31 ਅਕਤੂਬਰ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟੈਲੀਵਿਜ਼ਨ ਪੱਤਰਕਾਰ ਨਿਧੀ ਰਾਜ਼ਦਾਨ ਨਾਲ ਵਿਆਹ ਕਰਵਾ ਲਿਆ ਹੈ। ਇਕ ਟਵੀਟ ਰਾਹੀਂ 56 ਸਾਲਾ ਉਮਰ ਅਬਦੁੱਲਾ ਨੇ ਕਿਹਾ ਕਿ ‘ਕੱਲ੍ਹ ਤੋਂ ਇਕ ਨਵੀਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਇਆ ਹੈ। ਇਸ ਟਵੀਟ ਵਿਚ ਉਨ੍ਹਾਂ ਨੇ ਨਿਧੀ ਰਾਜ਼ਦਾਨ ਨੂੰ ਵੀ ...

Ad Position 21
No active advertisement
ਅਜੀਤ ਡੈਸਕ 31-10-2026

ਨਵੀਂ ਦਿੱਲੀ, 31 ਅਕਤੂਬਰ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟੈਲੀਵਿਜ਼ਨ ਪੱਤਰਕਾਰ ਨਿਧੀ ਰਾਜ਼ਦਾਨ ਨਾਲ ਵਿਆਹ ਕਰਵਾ ਲਿਆ ਹੈ। ਇਕ ਟਵੀਟ ਰਾਹੀਂ 56 ਸਾਲਾ ਉਮਰ ਅਬਦੁੱਲਾ ਨੇ ਕਿਹਾ ਕਿ  ‘ਕੱਲ੍ਹ ਤੋਂ ਇਕ ਨਵੀਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਇਆ ਹੈ। ਇਸ ਟਵੀਟ ਵਿਚ ਉਨ੍ਹਾਂ ਨੇ ਨਿਧੀ ਰਾਜ਼ਦਾਨ ਨੂੰ ਵੀ ਟੈਗ ਕੀਤਾ। ਟਵੀਟ ’ਚ ਦੋਵਾਂ ਦੀਆਂ ਚਾਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ। ਸੂਤਰਾਂ ਮੁਤਾਬਕ, ਦੋਵਾਂ ਦਾ ਵਿਆਹ ਸ਼ੁੱਕਰਵਾਰ ਨੂੰ ਇੱਥੇ ਵਿਸ਼ੇਸ਼ ਵਿਆਹ ਕਾਨੂੰਨ ਤਹਿਤ ਹੋਇਆ। ਵਿਆਹ ਸਮੇਂ ਦੋਵਾਂ ਪਰਿਵਾਰਾਂ ਦੇ ਮੈਂਬਰ ਗਵਾਹ ਵਜੋਂ ਮੌਜੂਦ ਸਨ।

ਉਮਰ ਅਬਦੁੱਲਾ ਦੀ ਪਹਿਲੀ ਪਤਨੀ ਪਾਇਲ ਨਾਲ ਵਿਆਹ ਜੁਲਾਈ ਮਹੀਨੇ ’ਚ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਖ਼ਤਮ ਹੋ ਗਿਆ ਸੀ। ਦੋਵਾਂ ਵਿਚਕਾਰ ਸਮਝੌਤਾ ਹੋਣ ਤੋਂ ਬਾਅਦ ਇਹ ਫ਼ੈਸਲਾ ਆਇਆ ਸੀ। 49 ਸਾਲਾ ਨਿਧੀ ਰਾਜ਼ਦਾਨ ਦਾ ਇਹ ਦੂਜਾ ਵਿਆਹ ਹੈ। ਸ੍ਰੀਨਗਰ ਤੇ ਨਵੀਂ ਦਿੱਲੀ ਵਿਚ ਹੋਏ ਵਿਆਹ ਦੇ ਸਮਾਗਮਾਂ ’ਚ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ। ਉਮਰ ਅਬਦੁੱਲਾ ਦੇ ਮਾਤਾ-ਪਿਤਾ ਫਾਰੂਕ ਅਬਦੁੱਲਾ ਤੇ ਮੌਲੀ, ਉਨ੍ਹਾਂ ਦੀਆਂ ਤਿੰਨ ਭੈਣਾਂ ਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਸਮਾਗਮ ਵਿਚ ਸ਼ਾਮਲ ਹੋਏ। ਇਸ ਤੋਂ ਇਲਾਵਾ ਨਿਧੀ ਰਜ਼ਦਾਨ ਦੇ ਮਾਤਾ-ਪਿਤਾ, ਸੀਨੀਅਰ ਪੱਤਰਕਾਰ ਐੱਮ. ਕੇ. ਰਾਜ਼ਦਾਨ ਅਤੇ ਸਰਲਾ ਰਜ਼ਦਾਨ ਵੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਨਵੰਬਰ ’ਚ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਆਮ ਨਾਲੋਂ ਵੱਧ ਤਾਪਮਾਨ ਦੀ ਸੰਭਾਵਨਾ ਅਗਲੀ ਖ਼ਬਰ ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਬਿਨਾਂ ਸਾਂਝੇ ਐਲਾਨ ਦੇ ਸਮਾਪਤ ਹੋਣ ਦੀ ਸੰਭਾਵਨਾ ਰੂਸ-ਯੂਕਰੇਨ ਤੇ ਈਰਾਨ ਮੁੱਦਿਆਂ ’...
Ad Position 24