ਸ਼ਾਮਚੁਰਾਸੀ, 16 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਪਬਲਿਕ ਸਕੂਲ ਪੰਡੋਰੀ ਖਜੂਰ ਦੇ ਪਿ੍ੰ. ਤੇ ਸਕਾਟਲੈਂਡ ਹਾਈ ਸਕੂਲ ਦਸੂਹਾ ਦੇ ਸੰਸਥਾਪਕ ਮੈਡਮ ਕਿਰਨਪ੍ਰੀਤ ਕੌਰ ਧਾਮੀ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਦੇ ਵਿਅਕਤੀਆਂ ਨੇ ਸ਼ਰਧਾਂਜਲੀਆਂ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ | ਗੁਰਦੁਆਰਾ ਈਸ਼ਰਪੁਰੀ ਰਾੜ੍ਹਾ ਸਾਹਿਬ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੈਡਮ ਕਿਰਨਪ੍ਰੀਤ ਕੌਰ ਧਾਮੀ ਇਕ ਅਗਾਂਹਵਧੂ ਸੋਚ ਦੇ ਮਾਲਕ ਤੇ ਨਿੱਘੀ ਸ਼ਖ਼ਸੀਅਤ ਸਨ | ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਬਾਬਾ ਦਵਿੰਦਰ ਸਿੰਘ ਮੁੱਖ ਪ੍ਰਬੰਧਕ ਬੜੂ ਸਾਹਿਬ, ਅਮਰਜੀਤ ਸਿੰਘ ਦੁਆ ਐਜੂਕੇਸ਼ਨ ਸਕੱਤਰ, ਹਰਸਿਮਰਤ ਸਿੰਘ ਧਾਮੀ, ਜੀਵਨ ਦੀਪ ਸਿੰਘ ਕਾਹਲੋਂ ਕਮਿਸ਼ਨਰ ਇਨਕਮ ਟੈਕਸ ਚੰਡੀਗੜ੍ਹ ਨੇ ਸ਼ਰਧਾਂਜਲੀ ਭੇਟ ਕੀਤੀ | ਵੱਖ-ਵੱਖ ਸੰਸਥਾਵਾਂ ਵਲੋਂ ਭੇਜੇ ਗਏ ਸ਼ੋਕ ਮਤੇ ਵੀ ਪੜ੍ਹੇ ਗਏ | ਇਸ ਤੋਂ ਪਹਿਲਾਂ ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੇ ਕੀਰਤਨ ਕੀਤਾ | ਇਸ ਮੌਕੇ ਜਤਿੰਦਰ ਪੰਨੂ, ਅਕਾਲੀ ਦਲ ਦੇ ਸ਼ਾਮਚੁਰਾਸੀ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ, ਮਹਿੰਦਰਪਾਲ ਸਿੰਘ ਕੋਟਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ, ਜੱਸੀ ਸੇਖੋਂ, ਸਤਵਿੰਦਰ ਸਿੰਘ ਕੱਥੂ ਨੰਗਲ ਸਾਬਕਾ ਵਿਧਾਇਕ ਅਤੇ ਸਕੱਤਰ ਚੀਫ਼ ਖ਼ਾਲਸਾ ਦੀਵਾਨ, ਅਵਤਾਰ ਸਿੰਘ ਢਿੱਲੋਂ, ਸੁਖਜੀਵਨ ਪਾਲ ਸਿੰਘ ਆਈ. ਏ. ਐੱਸ., ਬੱਲੀ ਔਲਖ, ਪਰਮਜੀਤ ਸਿੰਘ ਐੱਸ. ਜੀ. ਪੀ. ਸੀ. ਮੈਂਬਰ, ਗੁਰਪ੍ਰੀਤ ਸਿੰਘ ਬਠਿੰਡਾ, ਸੁਖਪਾਲ ਸਿੰਘ, ਜਸਪਾਲ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਪਿ੍ਸ, ਹਰਸਿਮਰਤ ਸਿੰਘ ਧਾਮੀ, ਪ੍ਰਹਿਲਾਦ ਸਿੰਘ ਧਾਮੀ, ਡਾਕਟਰ ਏ. ਪੀ. ਸਿੰਘ ਚਾਵਲਾ, ਬਲਵੀਰ ਕੌਰ ਧਾਮੀ, ਅਨਾਹਤਰੂਪ ਕੌਰ ਧਾਮੀ, ਪਰਮਜੀਤ ਕੌਰ, ਨੇਚਰਦੀਪ ਕੌਰ, ਗੁਰ ਸ਼ਬਨਮ ਕੌਰ ਕਾਹਲੋਂ, ਗੁਰਮੀਤ ਸਿੰਘ, ਗੁਰਕੀਰਤਪਾਲ ਸਿੰਘ, ਬਾਬਾ ਇਕਬਾਲ ਸਿੰਘ, ਗੁਰਸ਼ਰਨ ਸਿੰਘ ਨਾਰੰਗ, ਅਮਨਦੀਪ ਸਿੰਘ ਕਾਹਲੋਂ, ਜੀਵਨ ਪ੍ਰੀਤ ਸਿੰਘ ਕਾਹਲੋਂ, ਚੀਫ਼ ਖ਼ਾਲਸਾ ਦੀਵਾਨ ਵੱਲੋਂ ਵਾਈਸ ਪ੍ਰਧਾਨ ਜਗਜੀਤ ਸਿੰਘ ਬੰਟੀ, ਐਡੀਸ਼ਨਲ ਸਕੱਤਰ ਜਸਪਾਲ ਸਿੰਘ ਢਿੱਲੋਂ, ਤਰਲੋਚਨ ਸਿੰਘ, ਆਦਰਸ਼ਪਿੰਦਰ ਸਿੰਘ, ਮਾਨ ਸੂਰਤ ਸਿੰਘ, ਪਿ੍ੰਸ ਗੁਰਤੇਜ ਸਿੰਘ, ਭਗਵੰਤ ਪਾਲ ਸਿੰਘ ਸੱਚਰ, ਅਵਤਾਰ ਸਿੰਘ ਕਪੂਰ, ਗੁਰਵਿੰਦਰ ਸਿੰਘ ਪਾਬਲਾ (ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ), ਐਡਵੋਕੇਟ ਮਨਿੰਦਰ ਪਾਲ ਸਿੰਘ, ਪ੍ਰਭ ਸਿੰਘ ਖ਼ਾਨਪੁਰ, ਓਾਕਾਰ ਸਿੰਘ ਖ਼ਾਨਪੁਰ, ਰਜਿੰਦਰਪਾਲ ਸਿੰਘ, ਸਰਪੰਚ ਅਰੁਣਦੀਪ ਸਿੰਘ, ਕਸ਼ਮੀਰਾ ਸਿੰਘ ਗੀਗਨਵਾਲ, ਪਵਿੱਤਰ ਸਿੰਘ ਧੁੱਗਾ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਕੋਟਲੀ, ਹਰਸਿਮਰਤ ਸਿੰਘ ਧਾਮੀ, ਪਿ੍ੰਸੀਪਲ ਹਰਪ੍ਰੀਤ ਸਿੰਘ, ਐਡਵੋਕੇਟ ਬਲਜਿੰਦਰ ਸਿੰਘ ਰਿਆੜ, ਸੁਖਵਿੰਦਰ ਸਿੰਘ ਮੁਕੇਰੀਆਂ, ਉਂਕਾਰਜੀਤ ਕੌਰ, ਤਰਲੋਚਨ ਸਿੰਘ ਧਾਮੀ, ਇੰਦਰਜੀਤ ਸਿੰਘ ਗੋਲਡੀ ਵੀ ਸ਼ਾਮਿਲ ਸਨ |