31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਿਸਾਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਜਪਾਲ ਦੇ ਫੂਕੇ ਪੁਤਲੇ

Ad Position 21
No active advertisement
ਅਜੀਤ ਡੈਸਕ 17-05-2026
ਟਾਂਡਾ ਉੜਮੁੜ 16 ਮਈ (ਦੀਪਕ ਬਹਿਲ)- ਐੱਸ.ਕੇ.ਐਮ. ਦੀ ਕਾਲ ਤੇ ਅੱਜ ਪੰਜਾਬ ਭਰ ਦੇ ਵਿਚ ਮੋਦੀ ਅਤੇ ਰਾਜਪਾਲ ਦੇ ਪੁਤਲੇ ਫੂਕੇ ਗਏ ਉੱਥੇ ਹੀ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਟਾਂਡਾ ਉੜਮੁੜ ਵਿਖੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਜਨਰਲ ਸਕੱਤਰ ਪਿ੍ਥਪਾਲ ਸਿੰਘ ਗੁਰਾਇਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਤਪਾਲ ਸਿੰਘ ਮਿਰਜ਼ਾਪੁਰ ਬਲਵੀਰ ਸਿੰਘ ਸੋਹੀਆ ਦੀ ਅਗਵਾਈ ਵਿਚ ਬੀਜੇਪੀ ਅਤੇ ਰਾਜਪਾਲ ਦਾ ਪੁਤਲਾ ਫੂਕਿਆ ਗਿਆ | ਬੀਤੇ 15 ਮਈ ਨੂੰ ਐੱਸ.ਕੇ.ਐਮ. ਨੇ ਚੰਡੀਗੜ੍ਹ ਵਿਖੇ ਇਕੱਤਰਤਾ ਕਰਕੇ ਰਾਜਪਾਲ ਨੂੰ ਇੱਕ ਮੰਗ ਪੱਤਰ ਦਿੱਤਾ ਜਾਣਾ ਸੀ, ਪਾਣੀਆਂ ਦੇ ਸੰਬੰਧ ਵਿਚ ਜਿਸ ਵਿਚ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨ, ਉਨ੍ਹਾਂ ਦੇ ਗਠਨ ਐਕਟ ਦੀਆਂ ਵਿਤਕਰੇ ਪੂਰਨ ਧਰਾਵਾਂ ਇਕੱਤਰ 79 ਅਤੇ 80 ਨੂੰ ਰੱਦ ਕਰਨ, ਪੰਜਾਬ ਦੇ ਪਾਣੀਆਂ ਸਬੰਧੀ ਕੀਤੇ ਗੈਰ ਸਮਝੌਤੇ ਨੂੰ ਪੀਣ ਵਾਲਾ ਪਾਣੀ ਸਾਫ਼ ਪਾਣੀ ਅਤੇ ਹਰ ਘਰ ਨੂੰ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ, ਡੈਮ ਸੇਫ਼ਟੀ ਐਕਟ ਜਲ ਸੋਧ ਐਕਟ ਰੱਦ ਕਾਰਨ ਅਤੇ ਦੂਸ਼ਿਤ ਪਾਣੀ ਨਹਿਰਾਂ ਦਰਿਆਵਾਂ ਵਿਚ ਪੈਣ ਨੂੰ ਸਜ਼ਾ ਯੋਗ ਅਪਰਾਧ ਐਲਾਨੇ ਜਾਣ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪਣ ਦੀ ਮੰਗ ਕੀਤੀ ਗਈ ਸੀ | ਇਨ੍ਹਾਂ ਮੰਗਾਂ ਨੂੰ ਲੈ ਕੇ ਐੱਸ.ਕੇ.ਐਮ. ਵਲੋਂ ਇਕ ਮਾਰਚ ਦੇ ਰੂਪ ਵਿਚ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਜਾਣਾ ਸੀ ਜੋ ਕਿ ਇਨ੍ਹਾਂ ਸਰਕਾਰਾਂ ਦੀ ਘਟੀਆ ਕਰਤੂਤ ਹੋਈ ਕਿ ਐੱਸ.ਕੇ.ਐਮ. ਦੇ ਕਾਫ਼ਲੇ ਨੂੰ ਰਸਤੇ ਵਿਚ ਰੋਕ ਕੇ ਅੰਨ ਤਸ਼ੱਦਦ ਕੀਤਾ ਗਿਆ | ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ, ਲਾਠੀ ਚਾਰਜ ਕੀਤਾ ਗਿਆ, ਕਿਸਾਨਾਂ ਮਜ਼ਦੂਰਾਂ ਦਾ ਬੁਰਾ ਹਾਲ ਕੀਤਾ ਗਿਆ | ਇਸ ਬੀਜੇਪੀ ਦੀ ਘਟੀਆ ਚਾਲ ਨੂੰ ਲੈ ਕੇ ਅੱਜ ਐੱਸ.ਕੇ.ਐਮ. ਨੇ ਐਲਾਨ ਕੀਤਾ ਕਿ ਪੂਰੇ ਪੰਜਾਬ ਵਿਚ ਬੀਜੇਪੀ ਦੇ ਅਤੇ ਰਾਜਪਾਲ ਦੇ ਪੁਤਲੇ ਫੂਕੇ ਜਾਣਗੇ ਜੇਕਰ ਬੀਜੇਪੀ ਇਨ੍ਹਾਂ ਹਰਕਤਾਂ ਤੋਂ ਬਾਜ਼ ਨਾ ਆਈ ਤਾਂ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦਾ ਪਿੰਡਾਂ ਦੇ ਵਿਚ ਵੜਨਾ ਤਾਂ ਬਹੁਤ ਦੂਰ ਦੀ ਗੱਲ ਹੈ, ਇਨ੍ਹਾਂ ਦਾ ਸ਼ਹਿਰਾਂ ਦੇ ਵਿਚ ਵੜਨਾ ਵੀ ਮੁਸ਼ਕਲ ਕਰ ਦੇਵਾਂਗੇ | ਇਸ ਮੌਕੇ ਰਾਜਵਿਰਕ ਸਿੰਘ ਟਾਂਡਾ, ਪਰਗਨ ਮੂਨਕ, ਹਰਦੀਪ ਸਿੰਘ ਖੁੱਡਾ, ਰਾਣਾ ਚੋਟਾਲਾ, ਕਰਮਜੀਤ ਸਿੰਘ ਜਾਜਾ, ਮੰਤਰੀ ਜਾਂਜਾ, ਹਰਕਮਲ ਸਿੰਘ ਕੁਰਾਲਾ, ਸੁਖਜਿੰਦਰ ਸਿੰਘ ਖੱਖ, ਬੱਗਾ ਟਾਂਡਾ, ਸੁਖਦੇਵ ਚਨੋਤਾ, ਤਾਉ ਮੂਨਕ, ਪਰਵਿੰਦਰ ਸਿੰਘ ਮਿਰਜ਼ਾਪੁਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਭਰਥਰੀ ਦੀ ਯਾਦ 'ਚ ਭੀਖੋਵਾਲ ਵਿਖੇ 75ਵਾਂ ਭੰਡਾਰਾ ਤੇ ਸੰਤ ਸਮਾਗਮ ਕਰਵਾਇਆ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਭ... ਅਗਲੀ ਖ਼ਬਰ ਪਿ੍ੰ. ਕਿਰਨਪ੍ਰੀਤ ਕੌਰ ਧਾਮੀ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ
Ad Position 24