02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਰਕਾਰੀ ਸਕੂਲ ਪੱਦੀ ਸੂਰਾ ਸਿੰਘ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਸੈਲਾ ਖ਼ੁਰਦ, 16 ਮਈ (ਹਰਵਿੰਦਰ ਸਿੰਘ ਬੰਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਦਾ 12ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਪਿ੍ੰ. ਹਰਬਲਾਸ ਬੰਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਇੰਸ, ਕਾਮਰਸ ਤੇ ਆਰਟਸ ਦੇ ਸਾਰੇ ਹੀ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਹਨ | ਸਾਇੰਸ ਸਟਰੀਮ 'ਚ ਪੰਕਜ ਤਿਵਾੜੀ ਨੇ 95.4 ਫ਼ੀਸਦੀ ਅੰਕ ਹਾਸਿਲ ਕਰਕੇ ਪਹਿਲਾ, ਗੌਰਵ ਭਾਟੀਆ ਨੇ 90. 4 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਸੋਨਾਰਿਕਾ ਤੇ ਰਾਘਵ ਕੌਰ ਨੇ ਸਾਂਝੇ ਤੌਰ 'ਤੇ 88 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਕਾਮਰਸ ਸਟਰੀਮ 'ਚ ਸਾਹਿਲ ਨੇ 90 ਫ਼ੀਸਦੀ, ਸ਼ਿਵਮ ਏਰੀ 87.8 ਫ਼ੀਸਦੀ ਤੇ ਸਤਵੀਰ ਸਿੰਘ ਨੇ 86.8 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਆਰਟਸ ਸਟਰੀਮ 'ਚ ਕਵਿਤਾ ਅਗਰਵਾਲ ਨੇ 83 ਫ਼ੀਸਦੀ ਅੰਕ ਹਾਸਿਲ ਕਰਕੇ ਪਹਿਲਾ, ਸਿਮਰਨ ਨੇ 81.6 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਮਾਨਸੀ ਬੱਧਣ ਨੇ 79.6 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ | ਪਿ੍ੰ. ਹਰਬਲਾਸ ਬੰਗਾ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਲੈਕ. ਮਨੋਜ ਬੰਗਾ, ਲੈਕ. ਰਜਨੀ, ਲੈਕ. ਸੁਨੀਤਾ ਕੁਮਾਰੀ, ਲੈਕ. ਕਿਰਨ ਬਾਲਾ, ਰਾਜ ਕੁਮਾਰ ਬਾਇਓਲੋਜੀ, ਰਾਜ ਕੁਮਾਰ ਇਕਨਾਮਿਕਸ, ਜਸਵੀਰ ਸਿੰਘ, ਪਰਮਜੀਤ ਕੌਰ, ਸੰਦੇਸ਼ ਕੁਮਾਰੀ, ਹਰਵਿੰਦਰ ਸਿੰਘ, ਗਣਿਤ ਅਧਿਆਪਕ ਰਣਜੀਤ ਸਿੰਘ,ਰੁਪਿੰਦਰ ਕੌਰ, ਗੁਰਿੰਦਰ ਸਿੰਘ, ਸੁਨੀਤਾ ਦੇਵੀ, ਰਾਜਦੀਪ ਕੌਰ, ਰਿਤੂ, ਮਹਿੰਦਰ ਕੌਰ, ਹਰਵਿੰਦਰ ਕੌਰ, ਪ੍ਰਵੀਨ ਭੱਲਾ, ਕੁਲਦੀਪ ਕੌਰ, ਨਿਸ਼ਾ, ਮਮਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਬਿਸ਼ਨਪੁਰੀ ਨੂੰ 10 ਪੱਖੇ ਦਾਨ ਅਗਲੀ ਖ਼ਬਰ ਰਾਜਪੂਤ ਭਾਈਚਾਰੇ ਵਲੋਂ ਬਲਵੀਰ ਸਿੰਘ ਫੁਗਲਾਣਾ ਦਾ ਸਨਮਾਨ
Ad Position 24