ਬੀਣੇਵਾਲ, 16 ਮਈ (ਬੈਜ ਚੌਧਰੀ)-ਅਨੂਪ ਕੁਮਾਰ ਪੁਰੀ ਪੁੱਤਰ ਲਾਲਾ ਚੇਤ ਰਾਮ ਵਾਸੀ ਕਾਲੇਵਾਲ ਬੀਤ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਬਿਸ਼ਨਪੁਰੀ ਭਵਾਨੀਪੁਰ ਲਈ 10 ਪੱਖੇ ਦਾਨ ਕੀਤੇ | ਇਸ ਮੌਕੇ ਅਨੂਪ ਕੁਮਾਰ ਪੁਰੀ ਨੇ ਕਿਹਾ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ | ਸਕੂਲ 'ਚ ਬੱਚਿਆਂ ਨੂੰ ਗਰਮੀ ਤੋਂ ਰਾਹਤ ਮਿਲੇ ਇਸ ਲਈ ਉਨ੍ਹਾਂ ਸਕੂਲ ਲਈ ਪੱਖੇ ਦਾਨ ਕਰਨ ਵਾਰੇ ਸੋਚਿਆ | ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਨੇਕ ਕਿਰਤ ਕਮਾਈ 'ਚੋਂ ਵੱਧ ਤੋਂ ਵੱਧ ਦਾਨ ਕਰਨਾ ਚਾਹੀਦਾ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਨੇ ਅਨੂਪ ਕੁਮਾਰ ਪੁਰੀ ਤੇ ਉਨ੍ਹਾਂ ਦੇ ਪਰਿਵਾਰ ਦਾ ਸਕੂਲ ਨੂੰ ਪੱਥੇ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਅਨੂਪ ਕੁਮਾਰ ਪੁਰੀ ਤੇ ਉਨ੍ਹਾਂ ਦੀ ਬੇਟੀ ਸੁਹਾਨੀ ਪੁਰੀ ਦਾ ਸਨਮਾਨ ਵੀ ਕੀਤਾ |