22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪਿੰਡ ਬੁਗਰਾ ਨੂੰ ਮਿਲੀ 1.30 ਕਰੋੜ ਦੇ ਵਿਕਾਸ ਕਾਰਜਾਂ ਦੀ ਸੌਗਾਤ-ਡਾ. ਇਸ਼ਾਂਕ ਕੁਮਾਰ

Ad Position 21
No active advertisement
ਅਜੀਤ ਡੈਸਕ 19-05-2026
ਹੁਸ਼ਿਆਰਪੁਰ, 18 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹਲਕਾ ਚੱਬੇਵਾਲ ਦੇ ਵਿਧਾਇਕ ਵਲੋਂ ਪਿੰਡ ਬੁਗਰਾ ਦੇ ਵਿਕਾਸ ਕਾਰਜਾਂ ਲਈ ਵੀ ਲਗਪਗ 1.30 ਕਰੋੜ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ, ਜਿਸ 'ਚ ਦੋ ਮੁੱਖ ਸੜਕਾਂ ਵੀ ਸ਼ਾਮਿਲ ਹਨ | ਇਨ੍ਹਾਂ ਵਿਕਾਸ ਕਾਰਜਾਂ 'ਚੋਂ ਇਕ ਕਮਿਊਨਿਟੀ ਸੈਂਟਰ ਦਾ ਕੰਮ ਪੂਰਾ ਹੋਣ 'ਤੇ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਇਸ ਦਾ ਉਦਘਾਟਨ ਕਰ ਕੇ ਇਸ ਨੂੰ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ | ਇਸ ਮੌਕੇ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਪਿੰਡ ਬੁਗਰਾ ਦੀ ਪੰਚਾਇਤ ਦਾ ਸਰਬਸੰਮਤੀ ਨਾਲ ਚੁਣਿਆ ਜਾਣਾ ਪਿੰਡ ਦੀ ਏਕਤਾ ਤੇ ਭਾਈਚਾਰੇ ਦੀ ਮਿਸਾਲ ਹੈ | ਇਸ ਕਾਰਨ ਬੁਗਰਾ ਦੀ ਪੰਚਾਇਤ ਨੂੰ ਵਿਸ਼ੇਸ਼ 5 ਲੱਖ ਦੀ ਗਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਗਈ, ਜਿਸ ਤਹਿਤ ਗਲੀਆਂ ਤੇ ਡਰੇਨਾਂ, ਕਮਿਊਨਿਟੀ ਸੈਂਟਰ ਦੀ ਫਲੋਰਿੰਗ ਤੇ ਸਟਰੀਟ ਲਾਈਟਾਂ ਦੇ ਕੰਮ ਕਰਵਾਏ ਗਏ | ਇਸ ਤੋਂ ਇਲਾਵਾ ਸੋਲਰ ਸਟਰੀਟ ਲਾਈਟਾਂ ਲਈ 1.93 ਲੱਖ ਅਤੇ ਸ਼ਮਸ਼ਾਨਘਾਟ ਸ਼ੈੱਡ ਲਈ 3 ਲੱਖ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਐਮਾ ਜੱਟਾਂ ਤੋਂ ਸੂਨੀ, ਰੀਹਲਾ, ਮਹਿਰੋਵਾਲ ਤੇ ਬੁਗਰਾ ਤੱਕ 5.10 ਕਿੱਲੋਮੀਟਰ ਲੰਬੀ ਸੜਕ ਦਾ ਕੰਮ 1.05 ਕਰੋੜ ਦੀ ਲਾਗਤ ਨਾਲ ਜਾਰੀ ਹੈ, ਜਦਕਿ ਬੁਗਰਾ ਤੋਂ ਢਾਡਾ-ਸੈਲਾ ਰੋਡ ਦੀ ਮਾਡਰਨਾਈਜ਼ੇਸ਼ਨ ਲਈ 13.10 ਲੱਖ ਦੀ ਗਰਾਂਟ ਨਾਲ ਕੰਮ ਕੀਤਾ ਜਾ ਰਿਹਾ ਹੈ | ਇਸ ਮੌਕੇ ਸਰਪੰਚ ਅਮਨਦੀਪ ਕੌਰ ਨੇ ਵਿਧਾਇਕ ਦਾ ਧੰਨਵਾਦ ਕੀਤਾ | ਇਸ ਮੌਕੇ ਗਿਆਨ ਚੰਦ ਪੰਚ, ਕਮਲਜੀਤ ਕੌਰ ਪੰਚ, ਨੰਬਰਦਾਰ ਕਸ਼ਮੀਰ ਸਿੰਘ, ਰੋਹਿਤ ਸਿੰਘ, ਸੁਰਜੀਤ ਸਿੰਘ, ਪਰਮਜੀਤ, ਹਰਜਿੰਦਰ ਕੁਮਾਰ, ਸੰਦੀਪ ਕੁਮਾਰ, ਅਵਤਾਰ ਸਿੰਘ ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ 'ਚ ਨਾਕਾਮ ਰਹੀ ਸੂਬਾ ਸਰਕਾਰ-ਸਾਬੀ ਅਗਲੀ ਖ਼ਬਰ ਮਹਿੰਗਾਈ ਦੇ ਵਿਰੋਧ 'ਚ ਆਗੂਆਂ ਨੇ ਫੂਕਿਆ ਮੋਦੀ ਦਾ ਪੁਤਲਾ
Ad Position 24