22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਿਵਲ ਸਰਜਨ ਡਾ. ਮਨਦੀਪ ਕਮਲ ਵਲੋਂ ਐੱਸ. ਐਮ. ਓਜ਼ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 19-05-2026

ਹੁਸ਼ਿਆਰਪੁਰ, 18 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ (ਐੱਸ. ਐਮ. ਓਜ਼) ਦੀ ਮਾਸਿਕ ਸਮੀਖਿਆ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਅਪ੍ਰੈਲ 2026 ਮਹੀਨੇ 'ਚ ਚੱਲ ਰਹੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਤੇ ਸੇਵਾਵਾਂ ਦੀ ਕਾਰਗੁਜ਼ਾਰੀ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ | ਮੀਟਿੰਗ ਦੌਰਾਨ ਮਾਤਾ ਅਤੇ ਬੱਚਾ ਸਿਹਤ ਸੇਵਾਵਾਂ ਸੰਬੰਧੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਵਲੋਂ ਪ੍ਰਜ਼ੈਂਟੇਸ਼ਨ ਦਿੱਤੀ ਗਈ | ਇਸ 'ਚ ਦੱਸਿਆ ਗਿਆ ਕਿ ਜ਼ਿਲ੍ਹੇ 'ਚ ਅਪ੍ਰੈਲ 2026 ਦੌਰਾਨ 1954 ਗਰਭਵਤੀ ਮਹਿਲਾਵਾਂ ਦੀ ਰਜਿਸਟਰੇਸ਼ਨ ਕੀਤੀ ਗਈ | ਬਲਾਕ ਹਾਰਟਾ ਬਡਲਾ ਨੇ 124 ਫ਼ੀਸਦੀ ਤੇ ਬੁੱਢਾਬੜ ਨੇ 112 ਫ਼ੀਸਦੀ ਕਾਰਗੁਜ਼ਾਰੀ ਦਰਜ ਕੀਤੀ, ਜਦਕਿ ਪਾਲਦੀ ਤੇ ਭੂੰਗਾ ਬਲਾਕਾਂ ਨੇ ਵੀ 108 ਫ਼ੀਸਦੀ ਪ੍ਰਦਰਸ਼ਨ ਕੀਤਾ | ਇਸ ਤੋਂ ਇਲਾਵਾ 1623 ਗਰਭਵਤੀ ਮਹਿਲਾਵਾਂ ਦੀ ਪਹਿਲੀ ਏ. ਐਨ. ਸੀ. ਜਾਂਚ 12 ਹਫ਼ਤਿਆਂ ਅੰਦਰ ਕੀਤੀ ਗਈ, ਜੋ ਕਿ 83 ਫ਼ੀਸਦੀ ਟੀਚਾ ਪ੍ਰਾਪਤੀ ਹੈ | ਮੀਟਿੰਗ 'ਚ ਏ. ਐਨ. ਸੀ.-2, ਏ. ਐਨ. ਸੀ.-3 ਤੇ ਏ. ਐਨ. ਸੀ.-4 ਜਾਂਚਾਂ ਦੀ ਵੀ ਸਮੀਖਿਆ ਕੀਤੀ ਗਈ | ਜ਼ਿਲ੍ਹੇ 'ਚ 1753 ਗਰਭਵਤੀ ਮਹਿਲਾਵਾਂ ਦੀ ਏ. ਐਨ. ਸੀ.-2 ਜਾਂਚ, 1558 ਦੀ ਏ. ਐਨ. ਸੀ.-3 ਅਤੇ 1282 ਦੀ ਏ. ਐਨ. ਸੀ.-4 ਜਾਂਚ ਕੀਤੀ ਗਈ | ਸਿਵਲ ਸਰਜਨ ਨੇ ਹਦਾਇਤ ਕੀਤੀ ਕਿ ਜਿਨ੍ਹਾਂ ਬਲਾਕਾਂ 'ਚ ਏ. ਐਨ. ਸੀ.-4 ਦੀ ਕਾਰਗੁਜ਼ਾਰੀ ਘੱਟ ਹੈ, ਉਥੇ ਖ਼ਾਸ ਧਿਆਨ ਦਿੱਤਾ ਜਾਵੇ | ਮੀਟਿੰਗ 'ਚ ਇਹ ਵੀ ਦੱਸਿਆ ਗਿਆ ਕਿ ਜ਼ਿਲ੍ਹੇ 'ਚ 750 ਹਾਈ ਰਿਸਕ ਪ੍ਰੈਗਨੈਂਸੀ ਕੇਸਾਂ ਦੀ ਪਛਾਣ ਕੀਤੀ ਗਈ ਹੈ | ਭੂੰਗਾ ਬਲਾਕ ਵਿਚ 278 ਫ਼ੀਸਦੀ, ਹਾਰਟਾ ਬੱਡਲਾ ਵਿਚ 254 ਫ਼ੀਸਦੀ ਅਤੇ ਬੁੱਢਾਬੜ ਵਿਚ 215 ਫ਼ੀਸਦੀ ਹਾਈ ਰਿਸਕ ਪ੍ਰੈਗਨੈਂਸੀ ਕੇਸਾਂ ਦੀ ਪਛਾਣ ਦਰਜ ਕੀਤੀ ਗਈ | ਜਨਮ ਸਮੇਂ ਲਿੰਗ ਅਨੁਪਾਤ 989 ਦਰਜ ਕੀਤਾ ਗਿਆ, ਜੋ ਕਿ ਪਿਛਲੇ ਮਹੀਨੇ ਨਾਲੋਂ ਬਿਹਤਰ ਰਿਹਾ | ਮੀਟਿੰਗ 'ਚ ਪਰਿਵਾਰ ਭਲਾਈ ਪ੍ਰੋਗਰਾਮ ਤਹਿਤ ਨਸਬੰਦੀ ਸੇਵਾਵਾਂ ਦੀ ਵੀ ਸਮੀਖਿਆ ਕੀਤੀ ਗਈ | ਮੀਟਿੰਗ 'ਚ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ਦੀ ਵੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ | ਮੀਟਿੰਗ 'ਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ, ਜ਼ਿਲ੍ਹਾ ਐਪੀਡੇਮੋਲੋਜਿਸਟ ਡਾ. ਜਗਦੀਪ ਕੁਮਾਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਤਰਸੇਮ ਲਾਲ, ਡੀ. ਪੀ. ਐੱਮ. ਮੁਹੰਮਦ ਆਸਿਫ਼ ਸਮੇਤ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਤੇ ਹੋਰ ਸਿਹਤ ਅਧਿਕਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਦੇ ਕੈਮਿਸਟਾਂ ਵਲੋਂ 20 ਨੂੰ ਦੁਕਾਨਾਂ ਬੰਦ ਰੱਖਣ ਦਾ ਐਲਾਨ ਅਗਲੀ ਖ਼ਬਰ ਮੋਟਰਸਾਈਕਲ ਚੋਰ ਗਰੋਹ ਦੇ ਚਾਰ ਮੈਂਬਰ 7 ਮੋਟਰਸਾਈਕਲ ਤੇ 1 ਸਕੂਟਰੀ ਸਮੇਤ ਕਾਬੂ
Ad Position 24