ਮੁਕੇਰੀਆਂ, 20 ਮਈ (ਰਾਮਗੜ੍ਹੀਆ) - ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਸੱਤਾ ਵਿਚ ਆਈ ਹੈ, ਅਪਰਾਧ ਨਾਟਕੀ ਢੰਗ ਨਾਲ ਵਧਿਆ ਹੈ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ | ਨਸ਼ਿਆਂ ਦਾ ਕਹਿਰ ਲਗਾਤਾਰ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ ਅਤੇ ਪੰਜਾਬੀ ਅਸੁਰੱਖਿਅਤ ਵਾਤਾਵਰਨ ਵਿਚ ਰਹਿਣ ਲਈ ਮਜਬੂਰ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਨਗਰ ਨਿਗਮ ਅਤੇ ਨਗਰ ਪ੍ਰੀਸ਼ਦ ਚੋਣਾਂ ਦੇ ਪ੍ਰਚਾਰ ਕਰਨ ਦੌਰਾਨ ਮੁਕੇਰੀਆਂ ਵਿਖੇ ਕੀਤਾ ਜਿੱਥੇ ਉਨ੍ਹਾਂ ਨੇ ਵਿਧਾਇਕ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ ਅਤੇ ਜੰਗੀ ਲਾਲ ਮਹਾਜਨ ਦੀ ਅਗਵਾਈ ਹੇਠ ਵੱਖ-ਵੱਖ ਵਾਰਡਾਂ ਵਿਚ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿਚ ਪ੍ਰਚਾਰ ਕੀਤਾ | ਤਰੁਣ ਚੁੱਘ ਨੇ ਦਾਅਵਾ ਕੀਤਾ ਕਿ ਜਨਤਾ ਭਾਜਪਾ ਉਮੀਦਵਾਰਾਂ ਦੇ ਨਾਲ ਹੈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਭਾਜਪਾ ਮੁਕੇਰੀਆਂ ਨਗਰ ਕੌਂਸਲ ਦੇ ਸਾਰੇ ਵਾਰਡਾਂ ਵਿਚ ਭਾਰੀ ਜਿੱਤ ਪ੍ਰਾਪਤ ਕਰੇਗੀ | ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁੱਖ ਉਦੇਸ਼ ਸ਼ਹਿਰ ਦੇ ਵਸਨੀਕਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ, ਖ਼ਾਸ ਕਰਕੇ ਸਫ਼ਾਈ, ਸੜਕਾਂ ਅਤੇ ਸਟਰੀਟ ਲਾਈਟਾਂ, ਸੀਵਰੇਜ ਡਰੇਨੇਜ ਅਤੇ ਹਰ ਘਰ ਨੂੰ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਿਵਸਥਾ ਨੂੰ ਹੱਲ ਕਰਨਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਇਨ੍ਹਾਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਸਥਾਈ ਹੱਲ ਲੱਭਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਪੰਜਾਬ ਵਿਚ ਸਰਕਾਰ ਬਣਾਉਂਦੀ ਹੈ ਤਾਂ ਪੰਜਾਬ ਵਿਚੋਂ ਗੈਂਗਸਟਰਵਾਦ, ਨਸ਼ਾਖੋਰੀ, ਜ਼ਬਰਦਸਤੀ ਅਤੇ ਅਸਥਿਰਤਾ ਨੂੰ ਖ਼ਤਮ ਕਰਕੇ ਇਕ ਸੁਰੱਖਿਅਤ ਅਤੇ ਵਿਕਾਸਸ਼ੀਲ ਮਾਹੌਲ ਬਣਾਇਆ ਜਾਵੇਗਾ | ਇਸ ਸਮੇਂ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ, ਵਿਧਾਇਕ ਜੰਗੀ ਲਾਲ ਮਹਾਜਨ, ਇੰਚਾਰਜ ਮੁਕੇਰੀਆਂ ਚੋਣ ਸੀਮਾ ਕੁਮਾਰੀ, ਜ਼ਿਲ੍ਹਾ ਮੀਤ ਪ੍ਰਧਾਨ ਵਿਕਾਸ ਮਨਕੋਟੀਆ, ਸੰਗਰਾਮ ਸਿੰਘ, ਦਵਿੰਦਰ ਮਹਾਜਨ, ਪਰਮਿੰਦਰ ਮਹਾਜਨ, ਨੀਰਜ ਸਾਹਨੀ, ਅਨੂਪ ਭੱਟੀ, ਪੰਮਾ ਪਹਿਲਵਾਨ, ਜ਼ਿਲ੍ਹਾ ਪ੍ਰਧਾਨ ਰਾਵਨ ਚੰਦਰਮਾ, ਪੰਮਾ ਪਹਿਲਵਾਨ, ਡੋਗਰਾ ਜ਼ਿਲ੍ਹਾ ਪ੍ਰਧਾਨ ਰਾਵਨ ਚੰਦਰ, ਸੰਜੀਵ ਮਿਨਹਾਸ, ਰਾਜੇਸ਼ ਵਰਮਾ, ਜੋਤੀ ਸ਼ਰਮਾ, ਨਿਸ਼ਾ ਰਾਣੀ, ਰੋਮੀ ਮਹਾਜਨ, ਰਾਜੇਸ਼ ਜੈਨ, ਮਧੂਮਿਤਾ, ਸੁਖਵਿੰਦਰ ਕੌਰ, ਦਰਸ਼ਨਾ ਦੇਵੀ, ਗੁਰਦਿਆਲ ਸਿੰਘ ਆਦਿ ਭਾਜਪਾ ਵਰਕਰ ਹਾਜਰ ਸਨ |