2027 ਦੀਆਂ ਚੋਣਾਂ ਭਾਜਪਾ ਇਕੱਲਿਆਂ ਲੜ ਕੇ ਸੂਬੇ 'ਚ ਸਰਕਾਰ ਬਣਾਏਗੀ - ਤਰੁਣ ਚੁੱਘ ਕਿਹਾ, ਨਿਗਮ/ਕੌਂਸਲ ਚੋਣਾਂ 'ਚ 'ਆਪ' ਸਰਕਾਰ ਕਰ ਰਹੀ ਹੈ ਧੱਕੇਸ਼ਾਹੀ
ਅਜੀਤ ਡੈਸਕ
21-05-2026
ਇਕ ਸਵਾਲ ਦੇ ਜਵਾਬ 'ਚ ਤਰੁਣ ਚੁੱਘ ਨੇ ਕਿਹਾ ਕਿ ਈ.ਡੀ. ਸਮੇਤ ਕੇਂਦਰ ਦੀ ਕੋਈ ਵੀ ਏਜੰਸੀ ਕਿਸੇ ਨੂੰ ਨਾਜਾਇਜ਼ ਤੰਗ ਨਹੀਂ ਕਰ ਰਹੀ, ਬਲਕਿ ਜਿਸ ਕਿਸੇ ਨੂੰ ਵੀ ਏਜੰਸੀ ਨੇ ਫੜਿ੍ਹਆ ਹੈ, ਉਸ ਦਾ ਕਰੋੜਾਂ ਰੁਪਏ ਦਾ ਘਪਲਾ ਨਿਕਲਿਆ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੀ ਵੋਟ-ਬੈਂਕ 'ਚ ਪਹਿਲਾਂ ਨਾਲੋਂ ਵਾਧਾ ਹੋਇਆ ਹੈ, ਜਿਸ ਦੇ ਚੱਲਦਿਆਂ ਆਉਣ ਵਾਲੀ ਸਰਕਾਰ ਭਾਜਪਾ ਦੀ ਹੋਵੇਗੀ | ਇਸ ਮੌਕੇ ਸਾਬਕਾ ਸਾਂਸਦ ਅਵਿਨਾਸ਼ ਰਾਏ ਖੰਨਾ, ਸਾਬਕਾ ਕੈਬਨਿਟ ਮੰਤਰੀ ਤੀਸ਼ਕਣ ਸੂਦ, ਸੀਨੀਅਰ ਆਗੂ ਰਾਕੇਸ਼ ਰਾਠੌਰ, ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ, ਸਾਬਕਾ ਮੇਅਰ ਸ਼ਿਵ ਸੂਦ, ਡੀ.ਐਸ. ਬਾਗੀ, ਬਲਵਿੰਦਰ ਬਿੰਦੀ, ਸੰਜੀਵ ਅਰੋੜਾ ਸੰਜੂ, ਤਰਸੇਮ ਮੋਦਗਿੱਲ ਆਦਿ ਹਾਜ਼ਰ ਸਨ |