20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਿਕਟੋਰੀਆ ਇੰਟਰਨੈਸ਼ਨਲ ਸਕੂਲ 'ਚ ਮਨੋਰੰਜਕ ਪੂਲ ਪਾਰਟੀ ਕਰਵਾਈ

Ad Position 21
No active advertisement
ਅਜੀਤ ਡੈਸਕ 23-05-2026
ਅੱਡਾ ਸਰਾਂ, 22 ਮਈ (ਮਸੀਤੀ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ 'ਚ ਕਿੰਡਰਗਾਰਟਨ ਤੇ ਕਲਾਸ 1, 2 ਤੇ 3 ਦੇ ਵਿਦਿਆਰਥੀਆਂ ਲਈ ਸ਼ਾਨਦਾਰ ਅਤੇ ਮਨੋਰੰਜਕ ਪੂਲ ਪਾਰਟੀ ਦਾ ਆਯੋਜਨ ਕੀਤਾ | ਇਹ ਪ੍ਰੋਗਰਾਮ ਬੜੇ ਉਤਸ਼ਾਹ, ਖ਼ੁਸ਼ੀ ਤੇ ਰੌਣਕਮਈ ਮਾਹੌਲ ਵਿਚ ਸੰਪੰਨ ਹੋਇਆ, ਜਿਸ 'ਚ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆ | ਇਹ ਆਯੋਜਨ ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐੱਸ. ਮੁਲਤਾਨੀ, ਨੀਰੂ ਮੁਲਤਾਨੀ ਤੇ ਪਿ੍ੰਸੀਪਲ ਪੂਜਾ ਪਟਿਆਲ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਸਕੂਲ ਕੈਂਪਸ 'ਚ ਬੱਚਿਆਂ ਦੀਆਂ ਖ਼ੁਸ਼ੀਆਂ ਅਤੇ ਉਤਸ਼ਾਹ ਦੀ ਝਲਕ ਸਾਫ਼ ਦਿਖਾਈ ਦਿੱਤੀ | ਪ੍ਰੋਗਰਾਮ ਦੌਰਾਨ ਸਪੈਸ਼ਲ ਪੂਲ, ਡੀਜੇ ਮਿਊਜ਼ਿਕ, ਮਨੋਰੰਜਕ ਜਲ ਗਤੀਵਿਧੀਆਂ ਤੇ ਕਈ ਆਕਰਸ਼ਕ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ | ਬੱਚਿਆਂ ਨੇ ਪੂਰੇ ਜੋਸ਼ ਨਾਲ ਹਰ ਗਤੀਵਿਧੀ 'ਚ ਭਾਗ ਲਿਆ ਅਤੇ ਦਿਨ ਭਰ ਖੂਬ ਮਸਤੀ ਕੀਤੀ | ਰੰਗ-ਬਿਰੰਗੇ ਮਾਹੌਲ, ਮਨਮੋਹਕ ਸੰਗੀਤ ਤੇ ਪਾਣੀ ਦੀਆਂ ਖੇਡਾਂ ਨੇ ਬੱਚਿਆਂ ਦੇ ਦਿਨ ਨੂੰ ਯਾਦਗਾਰ ਬਣਾ ਦਿੱਤਾ | ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਦੀ ਸੁਰੱਖਿਆ ਅਤੇ ਸੁਵਿਧਾ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਹਰ ਗਤੀਵਿਧੀ ਵਿਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕੀਤਾ | ਇਸ ਆਯੋਜਨ ਦਾ ਮਕਸਦ ਵਿਦਿਆਰਥੀਆਂ ਨੂੰ ਮਨੋਰੰਜਨ, ਤਾਜ਼ਗੀ ਅਤੇ ਖ਼ੁਸ਼ਗਵਾਰ ਅਨੁਭਵ ਪ੍ਰਦਾਨ ਕਰਨਾ ਸੀ | ਪੂਲ ਪਾਰਟੀ ਬੇਹੱਦ ਸਫਲ ਰਹੀ ਤੇ ਬੱਚਿਆਂ ਦੇ ਚਿਹਰਿਆਂ 'ਤੇ ਦਿਖਾਈ ਦੇ ਰਹੀਆਂ ਮੁਸਕਰਾਹਟਾਂ ਇਸ ਦੀ ਕਾਮਯਾਬੀ ਦੀ ਗਵਾਹ ਬਣੀਆਂ | ਇਸ ਮੌਕੇ ਸਕੂਲ ਦੀ ਕੋਆਰਡੀਨੇਟਰ ਵਨੀਤਾ ਬਲੌਰੀਆ, ਸੁਜਾਤਾ ਛਾਬੜਾ, ਅਮਨੀਤ ਸੈਣੀ ਤੇ ਅਮਨਪ੍ਰੀਤ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਰਿਹਾ |
Ad Position 22
No active advertisement
ਪਿਛਲੀ ਖ਼ਬਰ ਸਿੱਧੂ ਗੋਤ ਦੇ ਜਠੇਰਿਆਂ ਦਾ ਜੋੜ ਮੇਲਾ ਕੱਲ੍ਹ ਅਗਲੀ ਖ਼ਬਰ ਸ਼ਹੀਦ ਸੰਤ ਰਤਨ ਦਾਸ ਦੀ ਬਰਸੀ ਸੰਬੰਧੀ 3 ਰੋਜ਼ਾ ਸਮਾਗਮ ਆਰੰਭ
Ad Position 24