27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਗੈਰ-ਵਿੱਦਿਅਕ ਡਿਊਟੀਆਂ ਬਹਾਨੇ ਅਧਿਆਪਕਾਂ 'ਤੇ ਅੱਤਿਆਚਾਰ ਕਰਨਾ ਬੰਦ ਕਰੇ ਪੰਜਾਬ ਸਰਕਾਰ-ਜੀ. ਟੀ. ਯੂ.

Ad Position 21
No active advertisement
ਅਜੀਤ ਡੈਸਕ 24-05-2026
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਪਿ੍ਤਪਾਲ ਸਿੰਘ ਚੌਟਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਕਈ ਤਰ੍ਹਾਂ ਦੀਆਂ ਗੈਰ-ਵਿਦਿਅਕ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ | ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਧਿਆਪਕ ਤੇ ਸਿੱਖਿਆ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ 2 ਜੂਨ ਨੂੰ ਮੁਹਾਲੀ ਦੇ ਵਿੱਦਿਆ ਭਵਨ ਵਿਖੇ ਜ਼ਬਰਦਸਤ ਰੋਸ ਰੈਲੀ ਤੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ | ਇਸ ਮੌਕੇ ਸੁਨੀਲ ਕੁਮਾਰ, ਲੈਕਚਰਾਰ ਅਮਰ ਸਿੰਘ, ਲੈਕਚਰਾਰ ਉਪਿੰਦਰ ਸਿੰਘ, ਵਿਕਾਸ ਸ਼ਰਮਾ, ਸੰਜੀਵ ਧੂਤ, ਪਿ੍ੰਸ ਗੜ੍ਹਦੀਵਾਲਾ, ਰਜਤ ਮਹਾਜਨ, ਲੈਕਚਰਾਰ ਹਰਵਿੰਦਰ ਸਿੰਘ, ਸ਼ਾਮ ਸੁੰਦਰ ਕਪੂਰ, ਕਮਲਦੀਪ ਸਿੰਘ, ਅਨੁਪਮ ਰਤਨ, ਹੈੱਡ-ਮਾਸਟਰ ਸੰਦੀਪ ਬਡੇਸਰੋਂ, ਹੈੱਡ-ਮਾਸਟਰ ਨਸੀਬ ਸਿੰਘ,ਅਸ਼ੋਕ ਕੁਮਾਰ, ਨਰੇਸ਼ ਕੁਮਾਰ ਮਿੱਢਾ, ਚਮਨ ਲਾਲ, ਅਮਰਜੀਤ ਸਿੰਘ, ਪਰਸ ਰਾਮ, ਬਲਵਿੰਦਰ ਸਿੰਘ, ਰਾਜੇਸ਼ ਅਰੋੜਾ, ਉਮੇਸ਼ ਕੁਮਾਰ, ਸਰਬਜੀਤ ਸਿੰਘ, ਨਰਿੰਦਰ ਮੰਗਲ, ਸਰਬਜੀਤ ਸਿੰਘ, ਸਚਿਨ ਕੁਮਾਰ, ਜਸਵਿੰਦਰਪਾਲ, ਰਾਜ ਕੁਮਾਰ, ਸੰਦੀਪ ਕੁਮਾਰ, ਲੈਕਚਰਾਰ ਪ੍ਰਭਜੋਤ ਸਿੰਘ, ਰਣਵੀਰ ਸਿੰਘ, ਸਤਵਿੰਦਰ ਸਿੰਘ, ਪਰਮਜੀਤ ਕਾਤਿਬ, ਨਰਿੰਦਰ ਅਜਨੋਹਾ, ਲੈਕਚਰਾਰ ਪਵਨ ਕੁਮਾਰ ਗੋਇਲ, ਦਵਿੰਦਰ ਸਿੰਘ, ਅਸ਼ਵਨੀ ਰਾਣਾ, ਨਰਿੰਦਰ ਸਿੰਘ, ਮੈਡਮ ਪਰਮਜੀਤ ਕੌਰ ਸੂਸ, ਜਸਪ੍ਰੀਤ ਕੌਰ, ਬਲਜੀਤ ਕੌਸ਼ਲ, ਜਸਵੰਤ ਮੁਕੇਰੀਆਂ, ਮਨਜੀਤ ਸਿੰਘ, ਵਰਿੰਦਰ ਨਿਮਾਣਾ, ਸਤੀਸ਼ ਕੁਮਾਰ, ਪਰਮਜੀਤ ਸਿੰਘ, ਸੁਸ਼ੀਲ ਕੁਮਾਰ, ਅਵਤਾਰ ਸਿੰਘ, ਲੈਕਚਰਾਰ ਨਰੇਸ਼ ਗੜ੍ਹਸ਼ੰਕਰ ਸਮੇਤ ਵੱਡੀ ਗਿਣਤੀ 'ਚ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਨੂੰ ਬਚਾਉਣ ਲਈ ਸਮੁੱਚੇ ਦੇਸ਼ ਵਾਸੀਆਂ ਨੂੰ ਜਾਗਰੂਕ ਹੋਣ ਦੀ ਲੋੜ-ਧੀਮਾਨ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਅਨਮੋਲਪ੍ਰੀਤ ਸਿੰਘ ਦੀ ਚੈਂਪੀਅਨ-11 ਲੀਗ ਕਿ੍ਕਟ ਟੂਰਨਾਮੈਂਟ ਲਈ ਚੋਣ
Ad Position 24