27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਤਾਵਰਨ ਨੂੰ ਬਚਾਉਣ ਲਈ ਸਮੁੱਚੇ ਦੇਸ਼ ਵਾਸੀਆਂ ਨੂੰ ਜਾਗਰੂਕ ਹੋਣ ਦੀ ਲੋੜ-ਧੀਮਾਨ

Ad Position 21
No active advertisement
ਅਜੀਤ ਡੈਸਕ 24-05-2026
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਾਤਾਵਰਨ 'ਚ ਕਾਰਬਨ ਡਾਇਕਸਾਇਡ ਵਧਣ ਨਾਲ ਸਾਹ ਲੈਣ ਵਾਲੀ ਹਵਾ ਆਕਸੀਜਨ ਦੀ ਮੌਜੂਦਗੀ ਘਟੇਗੀ ਤੇ ਤਾਪਮਾਨ 'ਚ ਵਾਧਾ ਨਿਸ਼ਚਤ ਹੋਵੇਗਾ | ਇਸ ਸੰਬੰਧੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਵਾਤਾਵਰਨ ਪ੍ਰਤੀ ਸਰਕਾਰਾਂ ਦੀ ਸਵਾਰਥੀ ਸੋਚ ਤੇ ਨਾ ਧਿਆਨ ਦੇਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਤਾਪਮਾਨ ਘਟਾਉਣ ਅਤੇ ਕਾਰਬਨ ਡਾਇਕਸਾਇਡ ਨੂੰ ਘਟਾਉਣ ਲਈ ਲੋਕਾਂ ਨੂੰ ਤੇ ਸਰਕਾਰਾਂ ਨੂੰ ਸਖ਼ਤ ਫ਼ੈਸਲੇ ਲੈਣੇ ਪੈਣਗੇ | ਕਣਕ ਦੀ ਨਾੜ ਨੂੰ ਅੱਗ ਲਗਾਉਣ ਨਾਲ ਦੁਨੀਆਂ ਦਾ ਉਹ ਨੁਕਸਾਨ ਹੁੰਦਾ ਹੈ, ਜਿਸ ਦੀ ਭਰਪਾਈ ਮਨੁੱਖ ਕਦੇ ਵੀ ਨਹੀਂ ਕਰ ਸਕਦਾ | ਅੱਗ ਨਾਲ ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ, ਜੀਵ-ਜੰਤੂ ਮਰਦੇ ਹਨ ਤੇ ਵਾਤਾਵਰਨ 'ਚ ਤਪਸ਼ ਵਧਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਹੀ ਨਹੀਂ ਪੂਰੇ ਭਾਰਤ ਦੀਆਂ ਪੰਚਾਇਤੀ ਤੇ ਸਾਂਝੇ ਰਕਬਿਆਂ 'ਤੇ ਗ੍ਰੀਨ ਜੰਗਲ ਪੈਦਾ ਕਰਨ ਲਈ ਸਾਰਿਆਂ ਨੂੰ ਜਾਗਰੂਕ ਹੋਣਾ ਪਵੇਗਾ | ਧੀਮਾਨ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹਾ ਦਰੱਖਤਾਂ ਦਾ ਮੋਹਰੀ ਜ਼ਿਲ੍ਹਾ ਰਿਹਾ ਹੈ, ਪਰ ਵਣ ਵਿਭਾਗ ਤੇ ਰਾਜਨੀਤੀਵਾਨਾਂ 'ਚ ਫੈਲੇ ਭਿ੍ਸ਼ਟਾਚਾਰ ਨੇ ਪੰਜਾਬ ਦੇ ਕੰਢੀ ਇਲਾਕੇ ਨੂੰ ਮੁੜ ਮਾਰੂਥਲ ਬਣਾ ਲਿਆ ਹੈ, ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਨਿਕਲਦੇ ਆ ਰਹੇ ਹਨ | ਧੀਮਾਨ ਨੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਈਸਪੁਰ ਦੇ ਸਕੂਲ 'ਚ ਵਾਤਾਵਰਨ ਵਰਕਸ਼ਾਪ ਲਗਾਈ ਅਗਲੀ ਖ਼ਬਰ ਗੈਰ-ਵਿੱਦਿਅਕ ਡਿਊਟੀਆਂ ਬਹਾਨੇ ਅਧਿਆਪਕਾਂ 'ਤੇ ਅੱਤਿਆਚਾਰ ਕਰਨਾ ਬੰਦ ਕਰੇ ਪੰਜਾਬ ਸਰਕਾਰ-ਜੀ. ਟੀ. ਯੂ.
Ad Position 24