ਕੋਟਫ਼ਤੂਹੀ, 23 ਮਈ (ਅਵਤਾਰ ਸਿੰਘ ਅਟਵਾਲ)-ਈਸਪੁਰ-ਮੁਖਸ਼ੂਸਪੁਰ ਚੇਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ ਦੇ ਤਹਿਤ ਇਕ ਰੋਜ਼ਾ ਵਾਤਾਵਰਨ ਵਰਕਸ਼ਾਪ ਲਗਾਈ | ਵਰਕਸ਼ਾਪ ਲਈ ਪੰਜਾਬ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਨੇ ਸਟੇਟ ਨੋਡਲ ਏਜੰਸੀ ਵਜੋਂ ਭੂਮਿਕਾ ਨਿਭਾਈ | ਵਰਕਸ਼ਾਪ ਦੇ ਮੁੱਖ ਵਿਸ਼ੇ ਪਲਾਸਟਿਕ ਨੂੰ ਨਾਂਹ ਕਹੋ, ਈ-ਕੂੜਾ ਘਟਾਓ, ਅਤੇ ਪਾਣੀ ਬਚਾਓ ਸਨ | ਸਮਾਗਮ 'ਚ ਬਲਜੀਤ ਸਿੰਘ ਭੱਟੀ ਰਿਟਾਇਰਡ ਸਾਇੰਸ ਮਾਸਟਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਵਰਕਸ਼ਾਪ ਦੀਆਂ ਮੁੱਖ ਗਤੀਵਿਧੀਆਂ ਈਕੋ-ਪ੍ਰਦਰਸ਼ਨੀ, ਸੰਗਲ-ਯੂਜ਼ ਪਲਾਸਟਿਕ ਦੇ ਬਦਲ ਵਜੋਂ ਵਿਦਿਆਰਥੀਆਂ ਨੇ ਹੱਥਾਂ ਨਾਲ ਬਣੇ ਕੱਪੜੇ ਅਤੇ ਕਾਗ਼ਜ਼ ਦੇ ਬੈਗਾਂ ਦੀ ਪ੍ਰਦਰਸ਼ਨੀ ਲਗਾਈ, ਪਲਾਸਟਿਕ ਮੁਕਤ ਮੁਹਿੰਮ ਵਿਦਿਆਰਥੀਆਂ ਨੂੰ ਪਲਾਸਟਿਕ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਪਲਾਸਟਿਕ ਨੂੰ ਨਾਂਹ ਕਹਿਣ ਲਈ ਪ੍ਰੇਰਿਤ ਕੀਤਾ | ਇਸ ਮÏਕੇ ਅਧਿਆਪਕ ਸੁਖਵਿੰਦਰ ਸਿੰਘ ਸਿੱਧੂ ਸਕੂਲ ਇੰਚਾਰਜ, ਵੰਦਨਾ, ਸੁਮਨ ਲਤਾ ਸਾਇੰਸ ਮਿਸਟੈੱ੍ਰਸ, ਸੁਰਜੀਤ ਕÏਰ ਵਿਰਦੀ, ਇੰਦਰਪਾਲ ਕÏਰ, ਏਕਤਾ ਸ਼ਰਮਾ, ਕੁਲਵੰਤ, ਰਾਕੇਸ਼ ਕੁਮਾਰ ਅਤੇ ਮੁਨੀਸ਼ ਹਾਜ਼ਰ ਸਨ | ਸਮੂਹ ਸਟਾਫ਼ ਨੇ ਵਾਤਾਵਰਨ ਦੀ ਸੰਭਾਲ 'ਚ ਨÏਜਵਾਨਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ |